26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਦਿੱਲੀ 'ਚ ਹੋਟਲ ਨੂੰ ਲੱਗੀ ਅੱਗ-21 ਮੌਤਾਂ <br/>

ਅਜੀਤ ਡੈਸਕ 04-06-2026

ਨਵੀਂ ਦਿੱਲੀ, 3 ਜੂਨ (ਜਗਤਾਰ ਸਿੰਘ, ਡਾ: ਬਲਵਿੰਦਰ ਸਿੰਘ ਸੋਢੀ)-ਰਾਜਧਾਨੀ ਦਿੱਲੀ ਵਿਚ ਵਾਪਰੇ ਇਕ ਭਿਆਨਕ ਅੱਗ ਹਾਦਸੇ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ ¢ ਦਿੱਲੀ ਦੇ ਪਾਸ਼ ਇਲਾਕੇ ਮਾਲਵੀਆ ਨਗਰ ਵਿਖੇ ਸਥਿਤ 'ਫਲਰਿਸ਼ ਸਟੇਅ' ਨਾਂਅ ਦੇ ਹੋਟਲ (ਗੈਸਟ ਹਾਊਸ) ਵਿਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗ ਗਈ | ਜਿਸ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 8 ਲੋਕ ਇੱਕੋ ਹੀ ਪਰਿਵਾਰ ਦੇ ਸਨ ¢ ਜਦਕਿ ਇਸ ਹਾਦਸੇ ਵਿਚ 2 ਦਰਜਨ ਤੋਂ ਵੱਧ ਜ਼ਖ਼ਮੀ ਹੋਣ ਵਾਲਿਆਂ ਨੂੰ ਇਲਾਜ ਵਾਸਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ ¢ ਇਸ ਹਾਦਸੇ ਦੌਰਾਨ ਕਈ ਲੋਕਾਂ ਨੇ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ | ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਮੁਆਵਜ਼ਾ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ ¢ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਸਮੇਤ ਹੋਰਨਾਂ ਨੇ ਵੀ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ¢ ਇੱਥੇ ਦੱਸਣਯੋਗ ਹੈ ਕਿ ਪਿਛਲੇ 6 ਮਹੀਨਿਆਂ 'ਚ ਦਿੱਲੀ ਵਿਚ ਅੱਗ ਦੀਆਂ ਵੱਖ-ਵੱਖ ਘਟਨਾਵਾਂ ਵਿਚ 66 ਲੋਕਾਂ ਦੀ ਮੌਤ ਹੋ ਚੁੱਕੀ ਹੈ | ਦਿੱਲੀ ਫਾਇਰ ਸਰਵਿਸ ਮੁਤਾਬਿਕ ਇਸ ਹੋਟਲ ਵਿਚ ਲੈਮਨ ਗ੍ਰੀਨ ਰੈਸਟੋਰੈਂਟ ਵਿਚ ਸਵੇਰੇ 8.50 ਅੱਗ ਲੱਗੀ ਜੋ ਬਾਅਦ ਵਿਚ ਪੂਰੀ ਇਮਾਰਤ ਵਿਚ ਫੈਲ ਗਈ ¢ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲੋਕਾਂ ਨੂੰ ਸੰਭਲਣ ਅਤੇ ਸੁਰੱਖਿਅਤ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ¢ ਇਸ ਦੌਰਾਨ ਕਈ ਲੋਕ ਜਾਨ ਬਚਾਉਣ ਲਈ ਤਾਕੀਆਂ ਤੇ ਗੈਲਰੀਆਂ ਵੱਲ ਭੱਜਦੇ ਨਜ਼ਰ ਆਏ ¢ ਘਟਨਾ ਦੀ ਵੀਡੀਓ ਵਿਚ ਕੁਝ ਲੋਕ ਜਾਨ ਬਚਾਉਣ ਲਈ ਅੱਗ ਲੱਗੀ ਇਮਾਰਤ ਦੀ ਤੀਜੀ-ਚੌਥੀ ਮੰਜ਼ਿਲ ਤੋਂ ਛਾਲ ਮਾਰਦੇ ਨਜ਼ਰ ਆ ਰਹੇ ਸਨ¢ ਇਨ੍ਹਾਂ ਨੂੰ ਬਚਾਉਣ ਲਈ ਸਥਾਨਕ ਲੋਕਾਂ ਨੇ ਜ਼ਮੀਨ 'ਤੇ ਗੱਦੇ ਵੀ ਵਿਛਾਏ ਸੀ¢ ਹਾਲੇ ਤੱਕ 40 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ¢ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ¢ ਇਸ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਹਨ ਜੋ ਸੈਂਟਰਲ ਏਰੀਆ ਅਤੇ ਅਫ਼ਰੀਕੀ ਦੇਸ਼ਾਂ ਨਾਲ ਸੰਬੰਧਿਤ ਹਨ ¢ ਇਸ ਹਾਦਸੇ ਵਿਚ ਕਿੰਨੇ ਵਿਦੇਸ਼ੀ ਨਾਗਰਿਕ ਮਾਰੇ ਗਏ ਹਨ, ਫ਼ਿਲਹਾਲ ਇਸ ਦੀ ਸਟੀਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ | ਚੀਫ਼ ਫਾਇਰ ਅਫ਼ਸਰ ਅਭਿਲਾਸ਼ ਮਲਿਕ ਮੁਤਾਬਿਕ ਫਾਇਰ ਟੀਮ ਨੇ ਹੋਟਲ ਦੀ ਇਮਾਰਤ ਦੇ ਕੋਲ ਫਾਇਰ ਐਨ.ਓ.ਸੀ. ਵੀ ਨਹੀਂ ਸੀ ਅਤੇ ਹੋਟਲ ਵਿਚ 25 ਕਮਰੇ ਬਣੇ ਹੋਏ ਸਨ ¢ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਹੋਟਲ ਦੀ ਇਮਾਰਤ ਦਾ ਹੇਠਾਂ ਤੋਂ ਉਤੇ ਤੱਕ ਚੰਗੀ ਤਰ੍ਹਾਂ ਨਿਰੀਖਣ ਕੀਤਾ ਗਿਆ ਹੈ | ਇਸ ਇਮਾਰਤ ਵਿਚ ਇਕ ਬੇਸਮੈਂਟ, ਇਕ ਗਰਾਊਾਡ ਫਲੋਰ ਅਤੇ 5 ਉਪਰਲੀਆਂ ਮੰਜ਼ਿਲਾਂ ਹਨ ¢ ਪੂਰੀ ਇਮਾਰਤ ਵਿਚ ਲਿਫ਼ਟ ਦੇ ਨਾਲ ਸਿਰਫ਼ ਇਕ ਹੀ ਪੌੜੀ ਹੈ¢ ਇਮਾਰਤ ਪੂਰੀ ਤਰ੍ਹਾਂ ਸੀਲਬੰਦ ਹੈ ਅਤੇ ਸਾਹਮਣੇ ਦਾ ਹਿੱਸਾ ਪੂਰੀ ਤਰ੍ਹਾਂ ਢਕਿਆ ਹੋਇਆ ਹੈ | ਵੈਂਟੀਲੈਸ਼ਨ ਜਾਂ ਧੂੰਏਾ ਦੇ ਨਿਕਲਣ ਦੇ ਲਈ ਇਕ ਵੀ ਬਾਰੀ ਖੁੱਲ੍ਹੀ ਨਹੀਂ ਛੱਡੀ ਗਈ ਹੈ ¢
ਹੋਟਲ ਮਾਲਕ ਗ੍ਰਿਫ਼ਤਾਰ
ਨਵੀਂ ਦਿੱਲੀ, 3 ਜੂਨ (ਪੀ. ਟੀ. ਆਈ.)-ਦਿੱਲੀ ਪੁਲਿਸ ਨੇ ਮਾਲਵੀਆ ਨਗਰ 'ਚ ਸਥਿਤ ਹੋਟਲ ਦੇ ਮਾਲਕ ਲਵਕੇਸ਼ ਬਜਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਥੇ ਬੁੱਧਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਬਜਾਜ ਤੇ ਉਸ ਦੀ ਪਤਨੀ ਵਿਰੁੱਧ 'ਲੁੱਕ ਆਊਟ ਸਰਕੂਲਰ' (ਐਲ.ਓ.ਸੀ.) ਜਾਰੀ ਕੀਤਾ ਸੀ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਸੀ। ਪੁਲਿਸ ਹੋਟਲ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
6 ਕਮਰਿਆਂ ਦੇ ਲਾਇਸੰਸ ਵਾਲੇ ਹੋਟਲ ਨੂੰ ਕੀਤਾ ਸੀ 25 ਕਮਰਿਆਂ 'ਚ ਤਬਦੀਲ
ਹੋਟਲ ਦੀ ਇਹ ਇਮਾਰਤ ਛੇ ਕਮਰਿਆਂ ਵਾਲੇ ਬੈੱਡ-ਐਂਡ-ਬ੍ਰੇਕਫਾਸਟ ਵਜੋਂ ਚਲਾਉਣ ਲਈ ਲਾਇਸੰਸਸ਼ੁਦਾ ਸੀ, ਪਰ ਇਹ 25 ਕਮਰਿਆਂ ਵਾਲੀ ਸੰਸਥਾ 'ਚ ਤਬਦੀਲ ਹੋ ਗਈ ਸੀ। 'ਫਲੋਰਿਸ਼ ਸਟੇਅ' ਵਜੋਂ ਚੱਲ ਰਹੀ ਇਸ ਇਮਾਰਤ 'ਚ ਸਵੇਰੇ ਅੱਗ ਲੱਗ ਗਈ। ਜਦੋਂ ਧੂੰਏਂ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ 'ਚ ਲੈ ਲਿਆ ਤਾਂ ਕਈ ਪੀੜਤ ਅੰਦਰ ਹੀ ਫਸ ਗਏ। ਚਸ਼ਮਦੀਦਾਂ ਦੀਆਂ ਵੀਡੀਓਜ਼ 'ਚ ਨਿਰਾਸ਼ਾਜਨਕ ਦ੍ਰਿਸ਼ ਦਿਖਾਈ ਦਿੱਤੇ, ਜਿਸ 'ਚ ਕੁਝ ਲੋਕ ਬਚਣ ਲਈ ਬਲਦੀ ਇਮਾਰਤ ਤੋਂ ਛਾਲ ਮਾਰ ਰਹੇ ਸਨ। ਇਸ ਅਰਾਜਕਤਾ ਨੂੰ ਦੇਖ ਕੇ ਸਥਾਨਕ ਵਸਨੀਕਾਂ ਨੇ ਉਨ੍ਹਾਂ ਦੇ ਡਿੱਗਣ ਨੂੰ ਸੌਖਾ ਬਣਾਉਣ ਲਈ ਜ਼ਮੀਨ 'ਤੇ ਗੱਦੇ ਵਿਛਾ ਦਿੱਤੇ। ਇਸ ਮੁਹਿੰਮ ਦੌਰਾਨ ਕਰੀਬ 40 ਲੋਕਾਂ ਨੂੰ ਬਚਾਇਆ ਗਿਆ ਜਦਕਿ ਕਈਆਂ ਨੂੰ ਬੇਸਮੈਂਟ 'ਚੋਂ ਬਾਹਰ ਕੱਢਿਆ ਗਿਆ। ਹੁਣ ਤੱਕ ਉਪਲਬਧ ਜਾਣਕਾਰੀ ਅਨੁਸਾਰ ਇਸ ਜਾਇਦਾਦ ਨੂੰ ਦਿੱਲੀ ਸਰਕਾਰ ਦੀ ਬੈੱਡ-ਐਂਡ-ਬ੍ਰੇਕਫਾਸਟ ਨੀਤੀ ਤਹਿਤ ਸਿਰਫ਼ 6 ਕਮਰਿਆਂ ਲਈ ਇਜਾਜ਼ਤ ਦਿੱਤੀ ਗਈ ਸੀ, ਪਰ ਕਥਿਤ ਤੌਰ 'ਤੇ ਇਸ ਦਾ ਵਿਸਤਾਰ ਕਰ ਕੇ 25 ਕਮਰੇ ਬਣਾ ਲਏ ਗਏ ਸਨ। ਹੁਣ ਸੁਰੱਖਿਆ ਨਿਯਮਾਂ ਦੀ ਪਾਲਣਾ ਤੇ ਨਿਗਰਾਨੀ ਪ੍ਰਣਾਲੀਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਵਲੋਂ ਦੁੱਖ ਪ੍ਰਗਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਅੱਗ ਹਾਦਸੇ 'ਚ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਾਦਸੇ ਵਿਚ ਲੱਗੀ ਅੱਗ ਵਿਚ ਹੋਈ ਜਾਨ ਮਾਲ ਦਾ ਨੁਕਸਾਨ ਬੇਹੱਦ ਦੁਖਦ ਹੈ । ਆਪਣਿਆਂ ਨੂੰ ਗਵਾਉਣ ਵਾਲੇ ਸਾਰੇ ਲੋਕਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ । ਇਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ ਪੀ.ਐਮ.ਐਨ.ਆਰ.ਐਫ. ਤੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ, ਮੁੱਖ ਮੰਤਰੀ ਰੇਖਾ ਗੁਪਤਾ, ਉਪ ਰਾਜਪਾਲ ਤਰਨਜੀਤ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ।

ਪਿਛਲੀ ਖ਼ਬਰ ਮਨੁੱਖੀ ਤਸਕਰੀ ਮਾਮਲੇ 'ਚ ਪੰਜਾਬ, ਯੂ.ਪੀ. 'ਚ ਈ.ਡੀ. ਵਲੋਂ ਛਾਪੇ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਭਾਜਪਾ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।