ਮਨੁੱਖੀ ਤਸਕਰੀ ਮਾਮਲੇ 'ਚ ਪੰਜਾਬ, ਯੂ.ਪੀ. 'ਚ ਈ.ਡੀ. ਵਲੋਂ ਛਾਪੇ
ਅਜੀਤ ਡੈਸਕ
04-06-2026
ਨਵੀਂ ਦਿੱਲੀ, 3 ਜੂਨ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਭਾਰਤ ਅਤੇ ਕੰਬੋਡੀਆ 'ਚ ਕੰਮ ਕਰ ਰਹੇ ਮਨੁੱਖੀ ਤਸਕਰੀ ਸਿੰਡੀਕੇਟ ਦੀ ਹਵਾਲਾ ਜਾਂਚ ਦੇ ਹਿੱਸੇ ਵਜੋਂ ਪੰਜਾਬ ਅਤੇ ਉੱਤਰ ਪ੍ਰਦੇਸ਼ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ | ਅਧਿਕਾਰੀਆਂ ਨੇ ਦੱਸਿਆ ਕਿ ਇਸ ਗਰੋਹ 'ਤੇ ਸੰਗਠਿਤ ਮਨੁੱਖੀ ਤਸਕਰੀ, ਸਾਈਬਰ ਧੋਖਾਧੜੀ ਅਤੇ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਕਮਾਏ ਗਏ ਪੈਸਿਆਂ ਨੂੰ ਮਨੀ ਲਾਂਡਰਿੰਗ 'ਚ ਸ਼ਾਮਿਲ ਹੋਣ ਦਾ ਸ਼ੱਕ ਹੈ | ਦੋਵਾਂ ਰਾਜਾਂ 'ਚ ਛਾਪਿਆਂ ਦÏਰਾਨ ਉਨ੍ਹਾਂ ਵਿਅਕਤੀਆਂ ਦੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਗਈ, ਜਿਨ੍ਹਾਂ ਨੇ ਭਰਤੀ ਕਰਨ ਵਾਲਿਆਂ/ਏਜੰਟਾਂ ਵਜੋਂ ਕੰਮ ਕੀਤਾ ਅਤੇ ਵਿਦੇਸ਼ 'ਚ ਰੁਜ਼ਗਾਰ ਦੇ ਮÏਕੇ ਪ੍ਰਦਾਨ ਕਰਨ ਦਾ ਝੂਠਾ ਝਾਂਸਾ ਦੇ ਕੇ ਪੀੜਤਾਂ ਨੂੰ ਕੰਬੋਡੀਆ 'ਚ ਤਸਕਰੀ ਕਰਨ 'ਚ ਸਹਾਇਤਾ ਕੀਤੀ | ਅਧਿਕਾਰੀਆਂ ਨੇ ਕਿਹਾ ਕਿ ਈ. ਡੀ. ਦਾ ਇਹ ਮਾਮਲਾ, ਜੋ ਹਵਾਲਾ ਰੋਕਥਾਮ ਐਕਟ ਤਹਿਤ ਦਰਜ ਕੀਤਾ ਗਿਆ ਹੈ, ਦਿੱਲੀ ਪੁਲਿਸ ਦੁਆਰਾ ਦਾਇਰ ਐਫ.ਆਈ.ਆਰ. ਅਤੇ ਦੋਸ਼ ਪੱਤਰਾਂ 'ਤੇ ਆਧਾਰਿਤ ਹੈ |