25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕੋਲਾ ਘੁਟਾਲਾ : ਦਿੱਲੀ ਦੀ ਅਦਾਲਤ ਵਲੋਂ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਸੰਮਨ

ਅਜੀਤ ਡੈਸਕ 04-06-2026
ਨਵੀਂ ਦਿੱਲੀ, 3 ਜੂਨ (ਪੀ.ਟੀ.ਆਈ.)-ਛੱਤੀਸਗੜ੍ਹ 'ਚ ਗੈਰੇ ਪਾਲਮਾ ਕੋਲਾ ਬਲਾਕ ਦੀ ਵੰਡ ਵਿਚ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਸੀ. ਬੀ. ਆਈ. ਵਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦੇ ਹੋਏ, ਦਿੱਲੀ ਦੀ ਇਕ ਅਦਾਲਤ ਨੇ ਉਦਯੋਗਪਤੀ ਅਤੇ ਲੋਕ ਸਭਾ ਮੈਂਬਰ ਨਵੀਨ ਜਿੰਦਲ ਸਾਬਕਾ ਕੋਲਾ ਸਕੱਤਰ ਪੀ.ਸੀ. ਪਾਰਖ ਅਤੇ ਹੋਰਾਂ ਨੂੰ ਤਲਬ ਕੀਤਾ ਹੈ | ਵਿਸ਼ੇਸ਼ ਜੱਜ ਸੁਨੇਨਾ ਸ਼ਰਮਾ ਨੇ ਕਿਹਾ ਕਿ ਇਹ ਚਾਰਜਸ਼ੀਟ ਜਿਸ ਨੂੰ ਕੋਲਾ
ਬਲਾਕ ਮਾਮਲਿਆਂ ਵਿਚ ਸਭ ਤੋਂ ਵਿਸਤਿ੍ਤ ਚਾਰਜਸ਼ੀਟਾਂ 'ਚੋਂ ਇਕ ਦੱਸਿਆ ਗਿਆ ਹੈ, ਐਫ.ਆਈ.ਆਰ. ਦਰਜ ਹੋਣ ਤੋਂ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਸੀ.ਬੀ.ਆਈ. ਦੁਆਰਾ ਦਾਇਰ ਕੀਤੀ ਗਈ ਹੈ | ਉਨ੍ਹਾਂ ਅੱਗੇ ਕਿਹਾ ਕਿ ਅਦਾਲਤ ਕੋਲ ਇਸ ਮਾਮਲੇ ਵਿੱਚ ਮੁਕੱਦਮਾ ਅੱਗੇ ਵਧਾਉਣ ਲਈ ਕਾਫ਼ੀ ਸਬੂਤ ਹਨ | ਅਦਾਲਤ ਨੇ 17 ਜੁਲਾਈ ਨੂੰ ਮੈਸਰਜ਼ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ, ਇਸ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਜਿੰਦਲ, ਪਾਰੇਖ, ਰਾਕੇਸ਼ ਕੁਮਾਰ ਜਿੰਦਲ, ਰਾਮ ਕਿਸ਼ੋਰ, ਐਸ.ਕੇ. ਅਗਰਵਾਲ, ਅਤੇ ਮੈਸਰਜ਼ ਜਿੰਦਲ ਸਟਿ੍ਪਸ ਲਿਮਟਿਡ (ਹੁਣ ਮੈਸਰਜ਼ ਨਲਵਾ ਸੰਨਜ਼ ਇਨਵੈਸਟਮੈਂਟਸ ਲਿਮਟਿਡ) ਨੂੰ ਤਲਬ ਕੀਤਾ¢

ਪਿਛਲੀ ਖ਼ਬਰ ਅਦਾਲਤ ਵਲੋਂ ਹਵਾਲਾ ਮਾਮਲੇ 'ਚ ਜੈਕਲੀਨ ਅਤੇ ਸੁਕੇਸ਼ ਵਿਰੁੱਧ ਦੋਸ਼ ਤੈਅ ਅਗਲੀ ਖ਼ਬਰ ਮਨੁੱਖੀ ਤਸਕਰੀ ਮਾਮਲੇ 'ਚ ਪੰਜਾਬ, ਯੂ.ਪੀ. 'ਚ ਈ.ਡੀ. ਵਲੋਂ ਛਾਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।