25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਅਦਾਲਤ ਵਲੋਂ ਹਵਾਲਾ ਮਾਮਲੇ 'ਚ ਜੈਕਲੀਨ ਅਤੇ ਸੁਕੇਸ਼ ਵਿਰੁੱਧ ਦੋਸ਼ ਤੈਅ

ਅਜੀਤ ਡੈਸਕ 04-06-2026

ਨਵੀਂ ਦਿੱਲੀ, 3 ਜੂਨ (ਪੀ.ਟੀ.ਆਈ.)-ਮੁਕੱਦਮੇ ਦਾ ਰਸਤਾ ਸਾਫ਼ ਕਰਦੇ ਹੋਏ, ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਅਦਾਕਾਰਾ ਜੈਕਲੀਨ ਫਰਨਾਂਡੀਜ਼, ਠੱਗ ਸੁਕੇਸ਼ ਚੰਦਰਸ਼ੇਖਰ ਅਤੇ 15 ਹੋਰਾਂ ਵਿਰੁੱਧ 200 ਕਰੋੜ ਰੁਪਏ ਦੇ ਹਵਾਲਾ ਮਾਮਲੇ 'ਚ ਰਸਮੀ ਤÏਰ 'ਤੇ ਦੋਸ਼ ਤੈਅ ਕੀਤੇ | ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਦਰਜ ਇਕ ਵੱਖਰੇ ਮਾਮਲੇ 'ਚ ਅਦਾਲਤ ਨੇ ਚੰਦਰਸ਼ੇਖਰ ਅਤੇ 20 ਹੋਰਾਂ ਵਿਰੁੱਧ ਸਖ਼ਤ ਮਕੋਕਾ ਧਾਰਾਵਾਂ ਸਮੇਤ ਵੱਖ-ਵੱਖ ਅਪਰਾਧਾਂ ਲਈ ਦੋਸ਼ ਤੈਅ ਕੀਤੇ | ਚੰਦਰਸ਼ੇਖਰ, ਜੈਕਲੀਨ ਤੇ ਕਈ ਹੋਰ ਬੁੱਧਵਾਰ ਦੁਪਹਿਰ ਨੂੰ ਅਦਾਲਤ 'ਚ ਨਿੱਜੀ ਤÏਰ 'ਤੇ ਪੇਸ਼ ਹੋਏ | ਦੋਸ਼ਾਂ ਨੂੰ ਗਲਤ ਦੱਸਦੇ ਹੋਏ ਮੁਲਜ਼ਮਾਂ ਨੇ ਵਧੀਕ ਸੈਸ਼ਨ ਜੱਜ (ਏ.ਐਸ.ਜੇ.) ਪ੍ਰਸ਼ਾਂਤ ਸ਼ਰਮਾ ਸਾਹਮਣੇ ਮੁਕੱਦਮੇ ਦੀ ਮੰਗ ਕੀਤੀ | 30 ਮਈ ਨੂੰ , ਦੋ ਵੱਖ-ਵੱਖ ਆਦੇਸ਼ਾਂ 'ਚ ਅਦਾਲਤ ਨੇ ਦੋਵਾਂ ਮਾਮਲਿਆਂ 'ਚ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਸੀ | ਈ.ਡੀ. ਦੇ ਮਾਮਲੇ 'ਚ ਏ.ਐਸ.ਜੇ. ਸ਼ਰਮਾ ਨੇ ਕਿਹਾ ਸੀ ਕਿ ਮੁਲਜ਼ਮਾਂ 'ਤੇ ਹਵਾਲਾ ਰੋਕਥਾਮ ਐਕਟ ਦੀ ਧਾਰਾ 3 ਤਹਿਤ (ਮਨੀ ਲਾਂਡਰਿੰਗ ਦੇ) ਅਪਰਾਧ ਦਾ ਦੋਸ਼ ਲਗਾਇਆ ਜਾਣਾ ਚਾਹੀਦਾ ਹੈ, ਜੋ ਕਿ ਪੀ.ਐਮ.ਐਲ.ਏ. ਦੀ ਧਾਰਾ 4 ਤਹਿਤ ਸਜ਼ਾਯੋਗ ਹੈ |

ਪਿਛਲੀ ਖ਼ਬਰ ਡੀ.ਕੇ. ਸ਼ਿਵਕੁਮਾਰ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ ਅਗਲੀ ਖ਼ਬਰ ਕੋਲਾ ਘੁਟਾਲਾ : ਦਿੱਲੀ ਦੀ ਅਦਾਲਤ ਵਲੋਂ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਸੰਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।