25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕਾਕਰੋਚ ਜਨਤਾ ਪਾਰਟੀ ਵਲੋਂ ਤਿੰਨ ਬੁਲਾਰਿਆਂ ਦੀ ਨਿਯੁਕਤੀ <br/>

ਅਜੀਤ ਡੈਸਕ 04-06-2026
ਨਵੀਂ ਦਿੱਲੀ, 3 ਜੂਨ (ਉਪਮਾ ਡਾਗਾ ਪਾਰਥ)-ਸੋਸ਼ਲ ਮੀਡੀਆ ਮੁਹਿੰਮ ਵਜੋਂ ਸ਼ੁਰੂ ਹੋਈ 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਵਲੋਂ ਸਨਿੱਚਰਵਾਰ ਨੂੰ ਕੀਤੇ ਜਾਣ ਵਾਲੇ ਆਪਣੇ ਪਹਿਲੇ ਜ਼ਮੀਨੀ ਪ੍ਰਦਰਸ਼ਨ ਤੋਂ ਪਹਿਲਾਂ ਤਿੰਨ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ ¢ ਸੀ.ਜੇ.ਪੀ. ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੁਨੇਹੇ ਵਿਚ ਉਕਤ ਜਾਣਕਾਰੀ ਦਿੱਤੀ | ਸੀ.ਜੇ.ਪੀ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖ਼ੋਜੀ ਪੱਤਰਕਾਰ ਸੌਰਭ ਦਾਸ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਉਣਗੇ ਜਦਕਿ ਸਿਆਸੀ ਖੋਜ-ਕਰਤਾ ਅਤੇ ਫ਼ਿਲਮ ਨਿਰਮਾਤਾ ਵਿਜੇਤਾ ਦਹੀਆ ਅਤੇ ਆਈ.ਆਈ.ਟੀ. ਕਾਨਪੁਰ ਦੇ ਸਾਬਕਾ ਵਿਦਿਆਰਥੀ ਆਸ਼ੂਤੋਸ਼ ਰਾਂਕਾ ਵੀ ਸੌਰਭ ਦਾਸ ਦੇ ਨਾਲ ਬੁਲਾਰੇ ਦੀ ਭੂਮਿਕਾ ਨਿਭਾਉਣਗੇ ¢ ਪਾਰਟੀ ਨੇ ਕਿਹਾ ਕਿ ਉਸ ਦਾ ਉਦੇਸ਼ ਭਾਰਤ ਦੇ ਸਿਆਸੀ ਸੋਚ 'ਚ ਬਦਲਾਅ ਲਿਆਉਣਾ ਹੈ ਅਤੇ ਇਹ ਜ਼ਿੰਮੇਵਾਰੀ ਨਵੀਂ ਪੀੜ੍ਹੀ ਦੀ ਅਗਵਾਈ ਰਾਹੀਂ ਅੱਗੇ ਵਧਾਈ ਜਾਵੇਗੀ ¢ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ ਦੇ 6 ਜੂਨ ਨੂੰ ਭਾਰਤ ਪਰਤਣ ਅਤੇ ਜੰਤਰ ਮੰਤਰ ਵਿਚ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਤੋਂ ਕੁੱਝ ਦਿਨ ਪਹਿਲਾਂ ਕੀਤਾ ਗਿਆ ¢

ਪਿਛਲੀ ਖ਼ਬਰ ਗਿ੍ਫ਼ਤਾਰ ਹੋ ਸਕਦਾ ਹਾਂ, ਫਿਰ ਵੀ ਪਰਤ ਰਿਹਾ ਹਾਂ ਅਗਲੀ ਖ਼ਬਰ ਮਮਤਾ ਦੇ ਹੱਥੋਂ ਕਿਵੇਂ ਨਿਕਲੇ 60 ਵਿਧਾਇਕ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।