ਨਵੀਂ ਦਿੱਲੀ, 4 ਜੂਨ (ਪੀ. ਟੀ. ਆਈ.)-ਭਾਜਪਾ ਨੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਰਾਜ ਸਭਾ ਚੋਣਾਂ ਲਈ ਸੀਨੀਅਰ ਆਗੂਆਂ ਤਰੁਣ ਚੁੱਘ ਅਤੇ ਸਤੀਸ਼ ਪੂਨੀਆ ਨੂੰ ਪਾਰਟੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ, ਜਦੋਂਕਿ ਕੇਂਦਰੀ ਮੰਤਰੀਆਂ ਰਵਨੀਤ ਸਿੰਘ ਬਿੱਟੂ ਅਤੇ ਜਾਰਜ ਕੁਰੀਅਨ ਦੇ ਨਾਂਅ ਵੀਰਵਾਰ ਨੂੰ ਜਾਰੀ ਕੀਤੀ ਗਈ 11 ਉਮੀਦਵਾਰਾਂ ਦੀ ਸੂਚੀ 'ਚ ਸ਼ਾਮਿਲ ਨਹੀਂ ਹਨ¢ਉੱਚ ਸਦਨ 'ਚ ਦੋਵਾਂ ਮੰਤਰੀਆਂ ਦਾ ਕਾਰਜਕਾਲ 21 ਜੂਨ ਨੂੰ ਖਤਮ ਹੋ ਰਿਹਾ ਹੈ¢ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ, ਜਦੋਂਕਿ ਕੁਰੀਅਨ ਸਦਨ 'ਚ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰਦੇ ਹਨ¢ ਇਨ੍ਹਾਂ ਦੋਵਾਂ ਮੰਤਰੀਆਂ ਨੂੰ ਦੁਬਾਰਾ ਨਾਮਜ਼ਦ ਨਾ ਕੀਤੇ ਜਾਣ ਅਤੇ ਹਰਸ਼ ਮਲਹੋਤਰਾ ਨੂੰ ਹਾਲ ਹੀ 'ਚ ਦਿੱਲੀ ਲਈ ਭਾਜਪਾ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਕੈਬਨਿਟ 'ਚ ਜਲਦੀ ਹੀ ਫੇਰਬਦਲ ਹੋਣ ਦੀਆਂ ਅਟਕਲਾਂ ਜ਼ੋਰਾਂ 'ਤੇ ਹਨ¢ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਰਾਜ ਸਭਾ ਕਾਰਜਕਾਲ ਵੀ ਨਵੰਬਰ 'ਚ ਖਤਮ ਹੋ ਰਿਹਾ ਹੈ¢ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਚੁੱਘ, ਪੰਜਾਬ ਤੋਂ ਹਨ ਅਤੇ ਇਸ ਸਮੇਂ ਜੰਮੂ-ਕਸ਼ਮੀਰ 'ਚ ਪਾਰਟੀ ਮਾਮਲਿਆਂ ਦੇ ਇੰਚਾਰਜ ਹਨ¢ਰਾਜਸਥਾਨ ਭਾਜਪਾ ਦੇ ਸਾਬਕਾ ਪ੍ਰਧਾਨ ਪੂਨੀਆ, ਹਰਿਆਣਾ ਲਈ ਪਾਰਟੀ ਦੇ ਇੰਚਾਰਜ ਹਨ¢ ਉਹ 2023 'ਚ ਰਾਜਸਥਾਨ 'ਚ ਪਿਛਲੀ ਵਿਧਾਨ ਸਭਾ ਚੋਣ ਹਾਰ ਗਏ ਸਨ¢ ਭਾਜਪਾ ਦੀ ਕੇਂਦਰੀ ਚੋਣ ਕਮੇਟੀ, ਜਿਸ ਨੇ 5 ਸੂਬਿਆਂ 'ਚ ਰਾਜ ਸਭਾ ਚੋਣਾਂ ਲਈ ਕੁੱਲ 11 ਉਮੀਦਵਾਰਾਂ ਦੇ ਨਾਂਅ ਜਾਰੀ ਕੀਤੇ ਹਨ, ਨੇ ਦੇਬਾਸ਼ੀਸ਼ ਸਾਮੰਤਰਾਏ ਨੂੰ ਓਡੀਸ਼ਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ¢ ਸਾਮੰਤਰਾਏ ਹਾਲ ਹੀ 'ਚ ਬੀਜੂ ਜਨਤਾ ਦਲ (ਬੀ.ਜੇ.ਡੀ.) ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਸਨ¢ ਪਾਰਟੀ ਛੱਡਣ ਅਤੇ ਉੱਚ ਸਦਨ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਉਹ ਓਡੀਸ਼ਾ ਤੋਂ ਰਾਜ ਸਭਾ ਮੈਂਬਰ ਸਨ¢ਸੂਚੀ ਅਨੁਸਾਰ ਰਾਜੂਭਾਈ ਸ਼ੁਕਲਾ, ਮੁਕੇਸ਼ਭਾਈ ਰਾਠਵਾ, ਮਾਨਸਿੰਘ ਪਰਮਾਰ ਅਤੇ ਜਤਿੰਦਰ ਮੇਘਜੀਭਾਈ ਕੰਜ਼ਾਰੀਆ ਗੁਜਰਾਤ ਤੋਂ ਭਾਜਪਾ ਉਮੀਦਵਾਰਾਂ ਵਜੋਂ ਚੋਣ ਲੜਨਗੇ, ਜਦੋਂਕਿ ਰਜਨੀਸ਼ ਅਗਰਵਾਲ ਮੱਧ ਪ੍ਰਦੇਸ਼ ਤੋਂ ਚੋਣ ਮੈਦਾਨ 'ਚ ਉਤਰਨਗੇ¢ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਦਿੱਲੀ ਲਈ ਪਾਰਟੀ ਦੇ ਸਹਿ-ਇੰਚਾਰਜ ਅਲਕਾ ਗੁਰਜਰ ਰਾਜਸਥਾਨ ਤੋਂ ਚੋਣ ਲੜਨਗੇ¢ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਾਰਟੀ ਨੇ ਆਪਣੀ ਮਨੀਪੁਰ ਪ੍ਰਧਾਨ ਏ. ਸ਼ਾਰਦਾ ਦੇਵੀ ਨੂੰ ਰਾਜ ਤੋਂ ਆਪਣਾ ਉਮੀਦਵਾਰ ਅਤੇ ਸੀਨੀਅਰ ਪਾਰਟੀ ਨੇਤਾ ਤਾਈ ਤਾਗਕ ਨੂੰ ਅਰੁਣਾਚਲ ਪ੍ਰਦੇਸ਼ ਤੋਂ ਆਪਣਾ ਉਮੀਦਵਾਰ ਬਣਾਇਆ ਹੈ | ਅਰੁਣਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਮਨੀਪੁਰ ਸਮੇਤ 10 ਰਾਜਾਂ ਦੀਆਂ 24 ਸੀਟਾਂ ਲਈ ਰਾਜ ਸਭਾ ਚੋਣਾਂ 18 ਜੂਨ ਨੂੰ ਹੋਣਗੀਆਂ¢ ਮਹਾਰਾਸ਼ਟਰ, ਤਾਮਿਲਨਾਡੂ ਅਤੇ ਓਡੀਸ਼ਾ 'ਚ ਇਕ-ਇਕ ਸੀਟ ਲਈ ਉੱਚ ਸਦਨ ਦੀ ਉਪ-ਚੋਣ ਵੀ ਉਸੇ ਦਿਨ ਹੋਵੇਗੀ¢ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 8 ਜੂਨ ਹੈ¢
ਤਰੁਣ ਚੁੱਘ ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ 'ਚ <br/>
ਅਜੀਤ ਡੈਸਕ
05-06-2026