06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਰਕਾਰ ਦਾ 'ਸਮਾਰਟ ਸਰਹੱਦ' ਪ੍ਰਾਜੈਕਟ ਆਖ਼ਰੀ ਪੜਾਅ 'ਤੇ-ਅਮਿਤ ਸ਼ਾਹ <br/>

ਅਜੀਤ ਡੈਸਕ 06-06-2026

ਜਲਦ ਹੀ ਸੱਤ ਤੋਂ ਅੱਠ ਥਾਵਾਂ 'ਤੇ ਹੋਵੇਗਾ ਲਾਗੂ
ਅਗਰਤਲਾ, 5 ਜੂਨ (ਪੀ.ਟੀ.ਆਈ.) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਦਾ 'ਸਮਾਰਟ ਸਰਹੱਦ' ਪ੍ਰੋਜੈਕਟ ਆਪਣੇ ਆਖਰੀ ਪੜਾਅ 'ਤੇ ਹੈ ਅਤੇ ਨਵੇਂ ਸੁਰੱਖਿਆ ਗਰਿੱਡ 'ਚ ਅਤਿ-ਆਧੁਨਿਕ ਤਕਨਾਲੋਜੀ, ਸਥਾਨਕ ਪ੍ਰਸ਼ਾਸਨ ਅਤੇ ਸਰਹੱਦੀ ਗਾਰਡ ਨੂੰ ਸ਼ਾਮਿਲ ਕੀਤਾ ਜਾਵੇਗਾ¢ ਤਿ੍ਪੁਰਾ ਦੇ ਲੰਕਾਮੁਰਾ ਸਰਹੱਦੀ ਚੌਕੀ 'ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਜਿੱਥੇ ਵੀ ਬਲ ਦੇ ਜਵਾਨ ਤਾਇਨਾਤ ਹੋਣਗੇ, ਉਥੇ ਅਸੀਂ ਸਮਾਰਟ ਸਰਹੱਦ ਬਣਾਵਾਂਗੇ | ਗ੍ਰਹਿ ਮੰਤਰੀ ਨੇ ਕਿਹਾ, 'ਸਮਾਰਟ ਸਰਹੱਦਾਂ ਜਲਦੀ ਹੀ ਇੱਕ ਨਵੇਂ ਸੁਰੱਖਿਆ ਗਰਿੱਡ ਨਾਲ ਲਾਂਚ ਕੀਤੀਆਂ ਜਾਣਗੀਆਂ, ਜਿਸ ਵਿੱਚ ਅਤਿ-ਆਧੁਨਿਕ ਤਕਨਾਲੋਜੀ, ਸਥਾਨਕ ਪ੍ਰਸ਼ਾਸਨ ਅਤੇ ਸਰਹੱਦੀ ਗਾਰਡ ਸ਼ਾਮਿਲ ਹੋਣਗੇ¢' ਸ਼ਾਹ ਨੇ ਕਿਹਾ, 'ਸਮਾਰਟ ਸਰਹੱਦ ਸੰਕਲਪ ਨੂੰ ਦੇਸ਼ ਭਰ ਵਿੱਚ ਸੱਤ ਤੋਂ ਅੱਠ ਥਾਵਾਂ 'ਤੇ ਇੱਕ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕੀਤਾ ਜਾਵੇਗਾ¢ ਉਨ੍ਹਾਂ ਨੇ ਕਿਹਾ ਕਿ ਹਰ ਸਰਹੱਦ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਮਨੁੱਖੀ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਤੋਂ ਲੈ ਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਤੱਕ ਸ਼ਾਮਿਲ ਹੈ, ਪਰ ਬੀ.ਐੱਸ.ਐੱਫ. ਜਵਾਨ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ¢ ਸੀਨੀਅਰ ਭਾਜਪਾ ਆਗੂ ਨੇ ਕਿਹਾ, 'ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਲਈ, ਸਾਨੂੰ ਸਰਹੱਦ ਪਾਰੋਂ ਨਕਲੀ ਕਰੰਸੀ, ਮਨੁੱਖੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਪ੍ਰਵੇਸ਼ ਨੂੰ ਰੋਕਣਾ ਪਵੇਗਾ¢'

ਪਿਛਲੀ ਖ਼ਬਰ ਉਂਟਾਰੀਓ ਨੇ ਪੀ.ਐੱਨ.ਪੀ ਅਰਜ਼ੀਆਂ ਲੈਣੀਆਂ ਕੀਤੀਆਂ ਬੰਦ ਅਗਲੀ ਖ਼ਬਰ ਏਅਰਟਰੰਕ ਭਾਰਤ 'ਚ ਕਰੇਗੀ 3 ਲੱਖ ਕਰੋੜ ਰੁਪਏ ਦਾ ਨਿਵੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।