18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕੋਲਕਾਤਾ 'ਚ ਮਮਤਾ ਬੈਨਰਜੀ ਦੇ ਘਰ ਪੁੱਜੀ ਸੀ.ਆਈ.ਡੀ.

ਅਜੀਤ ਡੈਸਕ 10-06-2026
ਫ਼ਰਜ਼ੀ ਦਸਤਖ਼ਤਾਂ ਦੇ ਮਾਮਲੇ 'ਚ ਜਾਂਚ ਤੇਜ਼
ਕੋਲਕਾਤਾ, 9 ਜੂਨ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਰਾਜਨੀਤੀ 'ਚ ਇਕ ਵਾਰ ਫਿਰ ਹਲਚਲ ਵਧ ਗਈ ਹੈ | ਕਥਿਤ ਫ਼ਰਜ਼ੀ ਦਸਤਖ਼ਤਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸੂਬੇ ਦੀ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦੀ ਟੀਮ ਅੱਜ ਮਮਤਾ ਬੈਨਰਜੀ ਦੇ ਕੋਲਕਾਤਾ ਸਥਿਤ ਘਰ ਪਹੁੰਚੀ | ਜਾਂਚ ਏਜੰਸੀ ਦੀ ਇਹ ਕਾਰਵਾਈ ਉਸ ਮਾਮਲੇ ਨਾਲ ਜੁੜੀ ਹੈ, ਜਿਸ 'ਚ ਵਿਧਾਨ ਸਭਾ ਸਕੱਤਰੇਤ ਭੇਜੇ ਗਏ ਕੁਝ ਦਸਤਾਵੇਜ਼ਾਂ 'ਤੇ ਵਿਧਾਇਕਾਂ ਦੇ ਦਸਤਖ਼ਤ ਫ਼ਰਜ਼ੀ ਹੋਣ ਦੇ ਦੋਸ਼ ਲਗਾਏ ਗਏ ਹਨ | ਜਾਣਕਾਰੀ ਅਨੁਸਾਰ ਸੀ.ਆਈ.ਡੀ. ਪਿਛਲੇ ਕੁਝ ਦਿਨਾਂ ਤੋਂ ਇਸ ਕਥਿਤ ਫ਼ਰਜ਼ੀ ਦਸਤਖਤ ਜਾਅਲਸਾਜ਼ੀ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ | ਜਾਂਚ ਦੌਰਾਨ ਕਈ ਰਾਜਨੀਤਿਕ ਨੇਤਾਵਾਂ ਅਤੇ ਇਸ ਮਾਮਲੇ ਨਾਲ ਜੁੜੇ ਵਿਅਕਤੀਆਂ ਤੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ | ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਅਧਿਕਾਰੀਆਂ ਦੀ ਇਕ ਟੀਮ ਨੇ ਉਕਤ ਮਾਮਲੇ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਲਈ ਮਮਤਾ ਬੈਨਰਜੀ ਦੇ ਘਰ ਦਾ ਦÏਰਾ ਕੀਤਾ | ਦੱਸਣਯੋਗ ਹੈ ਕਿ ਵਿਧਾਨ ਸਭਾ ਸਕੱਤਰੇਤ ਨੂੰ ਭੇਜੇ ਗਏ ਇਕ ਪੱਤਰ 'ਤੇ ਕਈ ਵਿਧਾਇਕਾਂ ਦੇ ਦਸਤਖਤਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ¢ ਇਹ ਦੋਸ਼ ਲਗਾਇਆ ਗਿਆ ਸੀ ਕਿ ਕੁਝ ਦਸਤਖ਼ਤ ਅਸਲੀ ਨਹੀਂ ਸਨ ਅਤੇ ਧੋਖਾਧੜੀ ਨਾਲ ਵਰਤੇ ਗਏ ਸਨ¢ ਇਸ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸੀ.ਆਈ.ਡੀ. ਨੂੰ ਸੌਂਪ ਦਿੱਤੀ ਗਈ ਸੀ | ਜਾਂਚ ਏਜੰਸੀ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦਸਤਾਵੇਜ਼ ਤਿਆਰ ਕਰਨ ਅਤੇ ਜਮ੍ਹਾਂ ਕਰਨ ਦੀ ਪ੍ਰਕਿਰਿਆ ਵਿਚ ਕਿਸ ਨੇ ਭੂਮਿਕਾ ਨਿਭਾਈ¢

ਪਿਛਲੀ ਖ਼ਬਰ ਬੁਢਲਾਡਾ ਦੇ ਪਿੰਡ ਕੁਲਾਣਾ 'ਚ ਤੀਜੀ ਵਾਰ ਛਾਪੇਮਾਰੀ ਅਗਲੀ ਖ਼ਬਰ ਸ਼ਾਇਰ ਭਜਨ ਸਿੰਘ ਵਿਰਕ ਨੂੰ ਕਵੀ ਦਰਬਾਰ ਕਰਵਾ ਕੇ ਕੀਤਾ ਯਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।