ਦੁਸਾਂਝ ਕਲਾਂ, 9 ਜੂਨ (ਰਾਮ ਪ੍ਰਕਾਸ਼ ਟੋਨੀ)-ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਅਤੇ ਅਦਬੀ ਸਾਗਰ ਸਹਿਤ ਸਭਾ ਵਿਰਕ ਵਲੋਂ ਪ੍ਰਧਾਨ ਸੋਹਣ ਸਿੰਘ ਭਿੰਡਰ ਪਟਵਾਰੀ ਅਤੇ ਜਨ ਸਕੱਤਰ ਰਾਮ ਪ੍ਰਕਾਸ਼ ਦੀ ਦੇਖ ਰੇਖ ਹੇਠ ਅਰਬਨ ਅਸਟੇਟ ਫਗਵਾੜਾ ਦੇ ਡਾ.ਅੰਬੇਡਕਰ ਭਵਨ ਵਿਖੇ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਜਨ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਸ਼ਾਇਰਾ ਜਸਵਿੰਦਰ ਫਗਵਾੜਾ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਜਨ ਸਕੱਤਰ ਘਣ ਸ਼ਿਆਮ ਜੀ ਵਿਰਾਜਮਾਨ ਰਹੇ¢ ਇਸ ਮÏਕੇ ਪ੍ਰੋ. ਸੰਧੂ ਵਰਿਆਣਵੀ ਅਤੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਭਜਨ ਸਿੰਘ ਵਿਰਕ ਬਾਰੇ ਬੋਲਦਿਆਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਭਜਨ ਸਿੰਘ ਵਿਰਕ ਜਿੱਥੇ ਉੱਘੇ ਸ਼ਾਇਰ ਸਨ ਤੇ ਉਹਨਾਂ 16 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ ਓਥੇ ਹੀ ਉਹ ਬੇਹੱਦ ਮਿਲਾਪੜੇ, ਸਮਾਜ ਸੇਵੀ ਵਿਕਤਿਤਵ ਦੇ ਧਨੀ ਸਨ¢ ਉਹ ਹਮੇਸ਼ਾ ਹੀ ਪੀੜਤ ਧਿਰਾਂ ਨਾਲ਼ ਖੜਨ ਵਾਲ਼ੇ ਮਾਨਵਤਾਵਾਦੀ ਸੋਚ ਰੱਖਣ ਵਾਲੇ ਇਨਸਾਨ ਸਨ ਜਿਹਨਾਂ ਹਮੇਸ਼ਾ ਹੀ ਆਪਣੀਆਂ ਲਿਖਤਾਂ ਰਾਹੀਂ ਵੀ ਤੇ ਉਂਝ ਵੀ ਹਰ ਤਰ੍ਹਾਂ ਦੀਆਂ ਧੱਕੇਸ਼ਾਹੀਆ ਦਾ ਖੁੱਲ੍ਹ ਕੇ ਵਿਰੋਧ ਕੀਤਾ¢ ਇਸ ਮÏਕੇ ਸ਼ਾਨਦਾਰ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਐਡਵੋਕੇਟ ਹਰਦਿਆਲ ਹੁਸ਼ਿਆਰਪੁਰੀ, ਦਲਜੀਤ ਮਹਿਮੀ, ਜਸਵਿੰਦਰ ਫਗਵਾੜਾ, ਬਲਬੀਰ ਕÏਰ ਬੱਬੂ ਸੈਣੀ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਟੋਨੀ ਦੁਸਾਂਝ, ਭਿੰਡਰ ਪਟਵਾਰੀ, ਨਿਰਮਲ ਬੱਲ, ਬੀਬਾ ਕੁਲਵੰਤ, ਡਾ. ਇੰਦਰਜੀਤ ਵਾਸੂ, ਸਾਹਿਬਾ ਜੀਟਨ ਕÏਰ, ਦੇਵ ਵਿਰਕ, ਬਲਕਾਰ ਕਟਾਰੀਆ, ਡਾ. ਤਰਲੋਕ ਸਿੰਘ, ਪ੍ਰੋ.ਸੰਧੂ ਵਰਿਆਣਵੀ ਅਤੇ ਜਗਦੀਸ਼ ਰਾਣਾ, ਹਰੀਸ਼ ਭੰਡਾਰੀ ਆਦਿ ਨੇ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨਿ੍ਹਆ¢ ਇਸ ਮÏਕੇ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਦਾ ਭਜਨ ਸਿੰਘ ਵਿਰਕ ਦੀ ਯਾਦ ਵਿੱਚ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ¢