25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਐਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ 'ਚ 18 ਥਾਵਾਂ 'ਤੇ ਛਾਪੇਮਾਰੀ

ਅਜੀਤ ਡੈਸਕ 10-06-2026

ਪਾਕਿ ਗੈਂਗਸਟਰ/ਅੱੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਜੁੜਿਆ ਹੈ ਮਾਮਲਾ
ਨਵੀਂ ਦਿੱਲੀ, 9 ਜੂਨ (ਪੀ. ਟੀ. ਆਈ.)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਮੰਗਲਵਾਰ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਸੰਬੰਧਿਤ ਤਿੰਨ ਅੱਤਵਾਦੀ-ਗੈਂਗਸਟਰ ਨੈੱਟਵਰਕ ਮਾਮਲਿਆਂ ਦੇ ਸੰਬੰਧ 'ਚ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ¢ ਐਨ.ਆਈ.ਏ. ਟੀਮਾਂ ਨੇ ਦੋਵਾਂ ਰਾਜਾਂ ਦੇ 9 ਜ਼ਿਲਿ੍ਹਆਂ 'ਚ 18 ਥਾਵਾਂ 'ਤੇ ਛਾਪੇਮਾਰੀ ਕਰਦਿਆਂ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਲਈ ਕਈ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ¢ ਜਾਂਚ ਏਜੰਸੀ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਤਿੰਨ ਮਾਮਲਿਆਂ 'ਚ ਵੱਖ-ਵੱਖ ਸੰਚਾਰ ਨੈੱਟਵਰਕਾਂ, ਵਿੱਤੀ ਲੈਣ-ਦੇਣ ਅਤੇ ਏਜੰਸੀ ਦੀ ਨਿਗਰਾਨੀ ਹੇਠ ਵਿਅਕਤੀਆਂ ਦੀਆਂ ਗਤੀਵਿਧੀਆਂ ਨਾਲ ਜੁੜੀ ਜਾਣਕਾਰੀ ਦੇ ਨਾਲ-ਨਾਲ ਕਈ ਡਿਜੀਟਲ ਡਿਵਾਈਸਾਂ ਅਤੇ ਦਸਤਾਵੇਜ਼ ਵੀ ਜ਼ਬਤ ਕੀਤੇ ਹਨ¢ ਵੱਡੀ ਸਰਹੱਦ ਪਾਰ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਤਲਾਸ਼ੀ ਦੌਰਾਨ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਅਤੇ ਸਬੂਤ ਫੋਰੈਂਸਿਕ ਅਤੇ ਤਕਨੀਕੀ ਜਾਂਚ ਲਈ ਭੇਜ ਦਿੱਤੇ ਗਏ ਹਨ¢ ਬਿਆਨ 'ਚ ਕਿਹਾ ਗਿਆ ਹੈ ਕਿ ਐਨ.ਆਈ.ਏ. ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਹੋਰ ਜਾਂਚ ਲਈ ਕੁਝ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਦਾ ਉਦੇਸ਼ ਸਰਹੱਦ ਪਾਰ ਤੋਂ ਗੈਂਗਸਟਰ ਤੋਂ ਅੱਤਵਾਦੀ ਬਣੇ ਭੱਟੀ ਵਲੋਂ ਚਲਾਏ ਜਾ ਰਹੇ ਨੈੱਟਵਰਕ ਦੇ ਪਿੱਛੇ ਵੱਡੀ ਸਾਜਿਸ਼ ਦਾ ਪਰਦਾਫਾਸ਼ ਕਰਨਾ ਹੈ¢ਏਜੰਸੀ ਨੇ ਕਿਹਾ ਕਿ ਅੱਜ ਦੀ ਤਲਾਸ਼ੀ ਭੱਟੀ ਦੇ ਸਾਥੀਆਂ ਅਤੇ ਤਿੰਨੋਂ ਮਾਮਲਿਆਂ ਨਾਲ ਸੰਬੰਧਿਤ ਅੱਤਵਾਦੀ ਸਾਜਿਸ਼ ਨਾਲ ਜੁੜੇ ਹੋਰਾਂ ਦੀ ਪਛਾਣ ਕਰਨ 'ਤੇ ਕੇਂਦਿ੍ਤ ਸੀ¢ਜ਼ਿਕਰਯੋਗ ਹੈ ਕਿ ਐਨ.ਆਈ.ਏ. ਦੀ ਹੁਣ ਤੱਕ ਦੀ ਜਾਂਚ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਜਲੰਧਰ 'ਚ ਸੋਸ਼ਲ ਮੀਡੀਆ ਹਸਤੀ ਰੋਜਰ ਸੰਧੂ ਦੇ ਘਰ 'ਤੇ ਮਾਰਚ 2025 'ਚ ਹੋਇਆ ਗ੍ਰਨੇਡ ਹਮਲਾ ਭੱਟੀ ਵਲੋਂ ਕਰਵਾਇਆ ਗਿਆ ਸੀ¢ਅਪ੍ਰੈਲ 2026 'ਚ ਐਨ.ਆਈ.ਏ. ਨੇ ਭੱਟੀ ਨੂੰ ਇਕ ਭਗÏੜਾ ਅਤੇ ਇਸ ਮਾਮਲੇ 'ਚ ਇੱਕ ਹੋਰ ਦੋਸ਼ੀ ਵਜੋਂ ਚਾਰਜਸ਼ੀਟ ਕੀਤਾ ਸੀ | ਅੱਤਵਾਦ ਵਿਰੋਧੀ ਏਜੰਸੀ ਨੇ ਅੱਗੇ ਪਾਇਆ ਹੈ ਕਿ ਭੱਟੀ ਨੇ ਨਵੰਬਰ 2025 'ਚ ਹਰਿਆਣਾ ਦੇ ਸਿਰਸਾ 'ਚ ਮਹਿਲਾ ਪੁਲਿਸ ਥਾਣੇ 'ਚ ਹੋਏ ਧਮਾਕੇ ਅਤੇ ਜਨਵਰੀ 2026 'ਚ ਹਰਿਆਣਾ ਦੇ ਅੰਬਾਲਾ 'ਚ ਬਲਦੇਵ ਨਗਰ ਪੁਲਿਸ ਥਾਣੇ 'ਚ ਹੋਏ ਧਮਾਕੇ ਦਾ ਵੀ ਮੁੱਖ ਸਾਜਿਸ਼ਕਰਤਾ ਸੀ¢ ਸਿਰਸਾ ਮਾਮਲੇ 'ਚ ਐਨ.ਆਈ.ਏ. ਨੇ ਮਈ 2026 'ਚ ਭੱਟੀ ਅਤੇ ਇਕ ਹੋਰ ਪਾਕਿਸਤਾਨ-ਅਧਾਰਤ ਹੈਂਡਲਰ ਸੋਹੇਲ ਅਹਿਮਦ ਉਰਫ਼ ਸੋਹੇਲ ਬਲੋਚ ਸਮੇਤ 9 ਵਿਅਕਤੀਆਂ ਨੂੰ ਚਾਰਜਸ਼ੀਟ ਕੀਤਾ ਸੀ¢ਬਲਦੇਵ ਨਗਰ ਪੁਲਿਸ ਥਾਣੇ ਦਾ ਮਾਮਲਾ ਇਕ ਕਾਰ ਬੰਬ ਧਮਾਕੇ ਨਾਲ ਸੰਬੰਧਿਤ ਹੈ, ਜਿਸ 'ਚ ਇੱਕ ਗਿ੍ਫ਼ਤਾਰ ਦੋਸ਼ੀ ਭੱਟੀ ਦੇ ਸੰਪਰਕ 'ਚ ਪਾਇਆ ਗਿਆ ਸੀ¢ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਅੱਤਵਾਦੀ ਹਮਲਿਆਂ 'ਚ ਸਾਰੇ ਸੰਬੰਧਾਂ ਦਾ ਪਤਾ ਲਗਾਉਣ ਲਈ ਐਨ.ਆਈ.ਏ. ਵਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਜਾਰੀ ਹੈ¢

ਪਿਛਲੀ ਖ਼ਬਰ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਨੀਟ ਦੀ ਮੁੜ-ਪ੍ਰੀਖਿਆ ਸੁਚਾਰੂ ਢੰਗ ਨਾਲ ਕਰਵਾਵਾਂਗੇ-ਧਰਮਿੰਦਰ ਪ੍ਰਧਾਨ ਅਗਲੀ ਖ਼ਬਰ ਬੁਢਲਾਡਾ ਦੇ ਪਿੰਡ ਕੁਲਾਣਾ 'ਚ ਤੀਜੀ ਵਾਰ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।