ਨਵੀਂ ਦਿੱਲੀ, 9 ਜੂਨ (ਅਜੀਤ ਬਿਊਰੋ)-'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਸੱਤਾ 'ਚ ਬੈਠੀ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ 'ਈ.ਡੀ. ਪਾਰਟੀ' ਪੰਜਾਬ ਦੇ ਵਪਾਰੀਆਂ 'ਤੇ ਈ.ਡੀ. ਦੀ ਰੇਡ ਕਰਵਾ ਕੇ ਉਨ੍ਹਾਂ ਨੂੰ ਤੰਗ ਕਰ ਰਹੀ ਹੈ | ਉਨ੍ਹਾਂ ਸਾਰੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਪਾਰੀ ਘਬਰਾਏ ਨਾ, ਪੂਰਾ ਪੰਜਾਬ ਤੁਹਾਡੇ ਨਾਲ ਖੜ੍ਹਾ ਹੈ | ਅਸੀਂ ਸਭ ਮਿਲ ਕੇ 'ਈ.ਡੀ. ਪਾਰਟੀ' ਦਾ ਮੁਕਾਬਲਾ ਕਰਾਂਗੇ |