03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਈਰਾਨ ਨਾਲ ਜੰਗ ਖ਼ਤਮ ਹੋਈ, ਸਮਝੌਤਾ ਜਲਦੀ-ਟਰੰਪ

ਅਜੀਤ ਡੈਸਕ 13-06-2026

• ਇਸਲਾਮਾਬਾਦ ਸਮਝੌਤਾ ਹੁਣ ਬਹੁਤ ਕਰੀਬ-ਅੱਬਾਸ ਅਰਾਘਚੀ
• ਸ਼ਾਂਤੀ ਸਮਝੌਤੇ 'ਤੇ ਸਹਿਮਤੀ ਬਣੀ-ਸ਼ਾਹਬਾਜ਼ ਸ਼ਰੀਫ

ਵਾਸ਼ਿੰਗਟਨ/ਤਹਿਰਾਨ, 12 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਦੀ ਈਰਾਨ ਨਾਲ ਜੰਗ ਖ਼ਤਮ ਹੋ ਗਈ ਹੈ | ਆਪਣੇ ਸਮਰਥਕਾਂ ਨੂੰ ਇਕ 'ਵਰਚੂਅਲ' ਰੈਲੀ ਦੌਰਾਨ ਸੰਬੋਧਨ ਕਰਦਿਆਂ ਟਰੰਪ ਨੇ ਉਕਤ ਦਾਅਵਾ ਕਰਦਿਆਂ ਇਹ ਵੀ ਕਿਹਾ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਏਗਾ | ਟਰੰਪ ਨੇ ਕਿਹਾ ਕਿ ਈਰਾਨ ਨਾਲ ਸ਼ਾਂਤੀ ਸਮਝੌਤੇ 'ਤੇ ਇਸੇ ਹਫ਼ਤੇ ਯੂਰਪ 'ਚ ਦਸਤਖ਼ਤ ਹੋ ਸਕਦੇ ਹਨ | ਦੂਜੇ ਪਾਸੇ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ 'ਐਕਸ' 'ਤੇ ਪਾਈ ਪੋਸਟ 'ਚ ਕਿਹਾ ਕਿ ਇਸਲਾਮਾਬਾਦ ਸਮਝੌਤਾ ਹੁਣ ਬਹੁਤ ਕਰੀਬ ਹੈ | ਜ਼ਿਕਰਯੋਗ ਹੈ ਕਿ ਪਾਕਿਸਤਾਨ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਵਿਚੋਲਗੀ ਦੀ ਭੂਮਿਕਾ ਨਿਭਾਅ ਰਿਹਾ ਹੈ | ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹੋਈ ਸੀ | ਇਸ ਲਈ ਇਸ ਨੂੰ ਇਸਲਾਮਾਬਾਦ ਸਮਝੌਤੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ' 'ਤੇ ਅੱਬਾਸ ਅਰਾਘਚੀ ਦੇ ਬਿਆਨ ਦਾ 'ਸਕ੍ਰੀਨਸ਼ਾਟ' ਵੀ ਸਾਂਝਾ ਕੀਤਾ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 'ਐਕਸ' 'ਤੇ ਪਾਈ ਪੋਸਟ 'ਚ ਕਿਹਾ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਸ਼ਾਂਤੀ ਸਮਝੌਤੇ 'ਤੇ ਸਹਿਮਤੀ ਬਣ ਗਈ ਹੈ | ਪਾਕਿਸਤਾਨ ਹੁਣ ਦੋਵਾਂ ਧਿਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ | ਸ਼ਾਂਤੀ ਸਮਝੌਤੇ 'ਤੇ ਪਹਿਲਾਂ ਦੋਵੇਂ ਧਿਰਾਂ ਏਨੀਆਂ ਕਰੀਬ ਨਹੀਂ ਸਨ, ਜਿੰਨੀਆਂ ਹੁਣ |

ਪਿਛਲੀ ਖ਼ਬਰ ਐਡਮਿੰਟਨ 'ਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆ ਅਗਲੀ ਖ਼ਬਰ ਤੇਜ਼ ਹਨੇਰੀ, ਮੀਂਹ ਤੇ ਤੂਫ਼ਾਨ ਝੱਖੜ ਨੇ ਤਹਿਸ ਨਹਿਸ ਕੀਤਾ ਆਲਾ ਦੁਆਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।