03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਐਡਮਿੰਟਨ 'ਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆ

ਅਜੀਤ ਡੈਸਕ 13-06-2026
ਐਡਮਿੰਟਨ, 12 ਜੂਨ (ਦਰਸ਼ਨ ਸਿੰਘ ਜਟਾਣਾ)-ਇਕ ਪੰਜਾਬੀ ਨੌਜਵਾਨ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਕੀਤੀ ਹੱਤਿਆ ਨੇ ਪੰਜਾਬੀ ਭਾਈਚਾਰੇ ਵਿਚ ਇਕ ਵਾਰ ਫੇਰ ਚਰਚਾ ਛੇੜ ਦਿੱਤੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਇੰਦਰ ਸਿੰਘ ਪੜ੍ਹਾਈ ਦੇ ਅਧਾਰ 'ਤੇ ਕੈਨੇਡਾ ਆਇਆ ਸੀ, ਜਿਥੇ ਉਸ ਨੂੰ ਤਿੰਨ ਸਾਲ ਦਾ ਵਰਕ ਪਰਮਿਟ ਮਿਲਿਆ ਸੀ ਅਤੇ ਉਹ ਬਜਰੀ ਸੀਮਿੰਟ ਪਾਉਣ ਵਾਲੇ ਇਕ ਵਿਅਕਤੀ ਨਾਲ ਕੰਮ ਕਰਦਾ ਸੀ | ਬੀਤੇ ਕੱਲ੍ਹ ਉਹ ਆਪਣੇ ਦੋਸਤਾਂ ਨਾਲ ਇਕ ਜਗ੍ਹਾ 'ਤੇ ਘੁੰਮਣ ਜਾ ਰਿਹਾ ਸੀ ਕਿ ਰਸਤੇ ਵਿਚ ਇਕ ਵੱਡੇ ਟਰੱਕ ਨੇ ਉਨ੍ਹਾਂ ਨੂੰ ਇਸ਼ਾਰਾ ਕੀਤਾ ਤਾਂ ਇੰਦਰ ਸਿੰਘ ਨੇ ਵੀ ਇਸ਼ਾਰਾ ਕੀਤਾ | ਅੱਗੋਂ ਉਕਤ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜੋ ਇੰਦਰ ਦੀ ਧੌਣ 'ਤੇ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ |

ਪਿਛਲੀ ਖ਼ਬਰ ਸਿੱਖ ਇਤਿਹਾਸ ਬਾਰੇ ਪੁਸਤਕਾਂ ਲਿਖਣ ਵਾਲੇ ਦੋ ਬੰਗਾਲੀ ਲੇਖਕਾਂ ਦਾ ਸਨਮਾਨ ਕਰੇ ਸ਼੍ਰੋਮਣੀ ਕਮੇਟੀ ਅਗਲੀ ਖ਼ਬਰ ਈਰਾਨ ਨਾਲ ਜੰਗ ਖ਼ਤਮ ਹੋਈ, ਸਮਝੌਤਾ ਜਲਦੀ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।