03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

24 ਰਾਜ ਸਭਾ ਮੈਂਬਰ ਬਿਨਾਂ ਵਿਰੋਧ ਚੁਣੇ ਗਏ ਐੱਨ.ਡੀ.ਏ. ਦੋ-ਤਿਹਾਈ ਬਹੁਮਤ ਨੇੜੇ <br/>

ਅਜੀਤ ਡੈਸਕ 13-06-2026
ਨਵੀਂ ਦਿੱਲੀ, 12 ਜੂਨ (ਯੂ.ਐੱਨ.ਆਈ.)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ 10 ਸੂਬਿਆਂ ਤੋਂ ਰਾਜ ਸਭਾ ਲਈ ਬਿਨਾਂ ਵਿਰੋਧ ਚੁਣੇ ਗਏ 24 ਆਗੂਆਂ 'ਚ ਸ਼ਾਮਿਲ ਹਨ¢ ਵੀਰਵਾਰ ਨੂੰ 27 ਰਾਜ ਸਭਾ ਸੀਟਾਂ 'ਚੋਂ 24 ਦਾ ਫੈਸਲਾ ਹੋ ਗਿਆ; ਐੱਨ.ਡੀ.ਏ. ਉਮੀਦਵਾਰਾਂ ਨੇ ਬਿਨਾਂ ਵਿਰੋਧ 19 ਸੀਟਾਂ ਜਿੱਤੀਆਂ ਤੇ ਕਾਂਗਰਸ ਨੇ ਪੰਜ ਸੀਟਾਂ ਹਾਸਿਲ ਕੀਤੀਆਂ¢ਝਾਰਖੰਡ ਵਿੱਚ ਦੋ ਅਤੇ ਮਿਜ਼ੋਰਮ ਵਿੱਚ ਇੱਕ ਸੀਟ ਲਈ ਚੋਣਾਂ 18 ਜੂਨ ਨੂੰ ਹੋਣਗੀਆਂ¢ਮੱਧ ਪ੍ਰਦੇਸ਼ ਵਿੱਚ, ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰਿਟਰਨਿੰਗ ਅਫ਼ਸਰ ਵਲੋਂ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਭਾਜਪਾ ਨੇ ਤਿੰਨੋਂ ਸੀਟਾਂ ਬਿਨਾਂ ਵਿਰੋਧ ਜਿੱਤ ਲਈਆਂ¢ ਚੋਣ ਕਮਿਸ਼ਨ ਨੇ ਭਾਜਪਾ ਦੇ ਰਜਨੀਸ਼ ਅਗਰਵਾਲ, ਤਰੁਣ ਚੁੱਘ ਅਤੇ ਮਹੇਸ਼ ਕੇਵਟ ਨੂੰ ਬਿਨਾਂ ਵਿਰੋਧ ਚੋਣ ਦੇ ਸਰਟੀਫਿਕੇਟ ਜਾਰੀ ਕੀਤੇ | ਇਨ੍ਹਾਂ ਨਵੇਂ ਚੁਣੇ ਗਏ ਮੈਂਬਰਾਂ ਦੇ ਨਾਲ ਰਾਜ ਸਭਾ ਵਿੱਚ ਐੱਨ.ਡੀ.ਏ. ਦੀ ਤਾਕਤ ਲਗਭਗ 149 ਸੀਟਾਂ ਤੱਕ ਵਧਣ ਦਾ ਅਨੁਮਾਨ ਹੈ, ਜਿਸ ਨਾਲ 245 ਮੈਂਬਰੀ ਉੱਚ ਸਦਨ ਵਿੱਚ ਇਸ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ¢ ਟੀ.ਡੀ.ਪੀ. ਅਤੇ ਜੇ.ਡੀ.(ਯੂ) ਵਰਗੇ ਸਹਿਯੋਗੀ, ਨਾਮਜ਼ਦ ਅਤੇ ਸੁਤੰਤਰ ਮੈਂਬਰਾਂ ਦੇ ਸਮਰਥਨ ਨਾਲ ਸੱਤਾਧਾਰੀ ਗੱਠਜੋੜ ਦੋ-ਤਿਹਾਈ ਬਹੁਮਤ ਦੇ ਅੰਕੜੇ ਦੇ ਨੇੜੇ ਪਹੁੰਚ ਰਿਹਾ ਹੈ¢ ਇਸ ਨਾਲ ਮਹੱਤਵਪੂਰਨ ਵਿਧਾਨਕ ਉਪਾਅ ਅਤੇ ਸੰਵਿਧਾਨਕ ਸੋਧ ਬਿੱਲ ਪਾਸ ਕਰਨ ਦੀ ਇਸਦੀ ਯੋਗਤਾ ਮਜ਼ਬੂਤ ਹੋਵੇਗੀ, ਜਿਸ ਲਈ ਵਿਸ਼ੇਸ਼ ਬਹੁਮਤ ਦੀ ਲੋੜ ਹੁੰਦੀ ਹੈ¢

ਪਿਛਲੀ ਖ਼ਬਰ ਸਰਕਾਰੀ ਅੰਕੜਿਆਂ ਅਨੁਸਾਰ ਮਈ 'ਚ ਪ੍ਰਚੂਨ ਮਹਿੰਗਾਈ 3.93 ਫ਼ੀਸਦੀ ਤੱਕ ਵਧੀ <br/> ਅਗਲੀ ਖ਼ਬਰ ਈ.ਡੀ. ਵਲੋਂ ਅਨਿਲ ਅੰਬਾਨੀ ਗਰੁੱਪ ਦੇ 2 ਸਾਬਕਾ ਕਾਰਜਕਾਰੀ ਅਧਿਕਾਰੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।