24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਨੀਟ ਮੁੜ ਪ੍ਰੀਖਿਆ ਤੋਂ ਪਹਿਲਾਂ ਕੇਂਦਰ ਵਲੋਂ ਟੈਲੀਗ੍ਰਾਮ ਐਪ 'ਤੇ 22 ਤੱਕ ਪਾਬੰਦੀ

ਅਜੀਤ ਡੈਸਕ 17-06-2026
ਨਵੀਂ ਦਿੱਲੀ, 16 ਜੂਨ (ਜਗਤਾਰ ਸਿੰਘ)-21 ਜੂਨ ਨੂੰ ਹੋਣ ਵਾਲੀ ਨੀਟ ਯੂ.ਜੀ. ਦੀ ਦੁਬਾਰਾ ਪ੍ਰੀਖਿਆ (ਰੀ ਐਗਜ਼ਾਮ) ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਲਿਹਾਜ਼ ਨਾਲ ਵੱਡਾ ਕਦਮ ਚੁੱਕਿਆ ਹੈ ¢ ਸਰਕਾਰ ਨੇ 22 ਜੂਨ ਤੱਕ ਮੈਸੇਜਿੰਗ ਪਲੇਟਫ਼ਾਰਮ 'ਟੈਲੀਗ੍ਰਾਮ' 'ਤੇ ਪਾਬੰਦੀ ਲਗਾ ਦਿੱਤੀ ਹੈ ¢ ਇਸ ਤੋਂ ਇਲਾਵਾ 30 ਜੂਨ ਤੱਕ ਟੈਲੀਗ੍ਰਾਮ ਦੇ ਮੈਸੇਜ ਵੀ ਐਡਿਟ ਨਹੀਂ ਕੀਤੇ ਜਾ ਸਕਣਗੇ ¢ ਦਰਅਸਲ ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ ਲੀਕ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ¢ ਦੱਸਣਯੋਗ ਹੈ ਕਿ 21 ਜੂਨ ਨੂੰ ਨੀਟ ਦੀ ਦੁਬਾਰਾ ਪ੍ਰੀਖਿਆ ਹੋਣੀ ਹੈ ¢ ਐਨ.ਟੀ.ਏ. ਮੁਤਾਬਿਕ ਪ੍ਰੀਖਿਆ ਨੂੰ ਨਿਰਪੱਖ, ਸੁਰੱਖਿਅਤ ਅਤੇ ਵਿਸ਼ਵਾਸਨੀਕ ਤਰੀਕੇ ਨਾਲ ਕਰਾਉਣ ਲਈ ਅਜਿਹਾ ਕਰਨਾ ਜ਼ਰੂਰੀ ਸੀ ¢ ਐਨ.ਟੀ.ਏ. ਦੀ ਸਿਫ਼ਾਰਸ਼ਾਂ ਦੇ ਆਧਾਰ 'ਤੇ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ¢ ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69ਏ ਦੇ ਤਹਿਤ ਭਾਰਤ ਵਿਚ ਟੈਲੀਗ੍ਰਾਮ ਦੀ ਵਰਤੋਂ ਨੂੰ ਅਸਥਾਈ ਤੌਰ 'ਤੇ ਰੋਕਣ ਲਈ ਇਕ ਆਦੇਸ਼ ਜਾਰੀ ਕੀਤਾ ਗਿਆ ਹੈ ¢ ਭਾਰਤ ਵਿਚ ਟੈਲੀਗ੍ਰਾਮ ਦੀ ਵਰਤੋਂ 'ਤੇ 22 ਜੂਨ ਤੱਕ ਲਈ ਆਰਜ਼ੀ ਰੋਕ ਰਹੇਗੀ ¢ ਮੰਤਰਾਲੇ ਨੇ ਪਲੇਟਫ਼ਾਰਮ ਨੂੰ ਭਾਰਤ ਵਿਚ 30 ਜੂਨ ਤਕ ਆਪਣੇ ਮੈਸੇਜ-ਐਡੀਟਿੰਗ ਫ਼ੀਚਰ ਨੂੰ ਬੰਦ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ¢ ਐਨ.ਟੀ.ਏ. ਨੇ ਮੰਨਿਆ ਕਿ ਪਾਬੰਦੀ ਨਾਲ ਅਸਲੀ ਟੈਲੀਗ੍ਰਾਮ ਯੂਜ਼ਰਸ ਨੂੰ ਪ੍ਰੇਸ਼ਾਨੀ ਹੋਏਗੀ ਪਰ ਇਹ ਉਪਾਅ ਕੁਝ ਸਮੇਂ ਦੇ ਲਈ ਹੀ ਹਨ ¢ ਐਨ.ਟੀ.ਏ. ਨੇ ਕਿਹਾ ਕਿ ਉਮੀਦਵਾਰਾਂ ਨੂੰ ਅਪੀਲ ਹੈ ਕਿ ਉਹ ਅੱਪਡੇਟ ਦੇ ਲਈ ਸਿਰਫ਼ ਐਨ.ਟੀ.ਏ. ਦੇ ਅਧਿਕਾਰਤ ਚੈਨਲਾਂ 'ਤੇ ਹੀ ਭਰੋਸਾ ਕੀਤਾ ਜਾਵੇ ¢

ਪਿਛਲੀ ਖ਼ਬਰ ਅਮਰੀਕਾ 'ਚ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ-8 ਦੀ ਮੌਤ ਅਗਲੀ ਖ਼ਬਰ ਹੁਣ ਡਾਕਟਰ ਦੀ ਪਰਚੀ ਦੇ ਬਗੈਰ ਨਹੀਂ ਮਿਲੇਗੀ 'ਖੰੰਘ ਦੀ ਦਵਾਈ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।