24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਹੁਣ ਡਾਕਟਰ ਦੀ ਪਰਚੀ ਦੇ ਬਗੈਰ ਨਹੀਂ ਮਿਲੇਗੀ 'ਖੰੰਘ ਦੀ ਦਵਾਈ'

ਅਜੀਤ ਡੈਸਕ 17-06-2026
ਨਵੀਂ ਦਿੱਲੀ, 16 ਜੂਨ (ਜਗਤਾਰ ਸਿੰਘ)-ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਖੰਘ ਦੀ ਦਵਾਈ (ਕਫ਼ ਸਿਰਪ) ਬਾਰੇ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ¢ ਇਸ ਨੋਟੀਫ਼ਿਕੇਸ਼ਨ ਤਹਿਤ ਖੰਘ ਦੀ ਸਿਰਪ ਸਮੇਤ ਹੋਰਨਾਂ ਸਾਰੀ ਤਰ੍ਹਾਂ ਦੇ ਸਿਰਪ ਹੁਣ ਬਗੈਰ ਡਾਕਟਰ ਦੀ ਪਰਚੀ ਦੇ ਨਹੀਂ ਮਿਲਣਗੇ ¢ ਇਨ੍ਹਾਂ ਨੂੰ ਖ਼ਰੀਦਣ ਦੇ ਲਈ ਡਾਕਟਰ ਦੀ ਪਰਚੀ ਜ਼ਰੂਰੀ ਹੋਏਗੀ ¢ ਸਰਕਾਰ ਨੇ ਡਰੱਗਸ ਰੂਲ 1945 ਵਿਚ ਇਕ ਨਵਾਂ ਬਦਲਾਅ ਕਰਕੇ ਕਫ਼ ਸਿਰਪ ਸਮੇਤ ਸਾਰੇ ਸਿਰਪ ਦੀ ਵਿਕਰੀ ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ ¢ ਇਸ ਦਾ ਮਤਲਬ ਹੈ ਕਿ ਹੁਣ ਗਾਹਕਾਂ ਨੂੰ ਫਾਰਮੇਸੀ ਤੋਂ ਅਜਿਹੀਆਂ ਦਵਾਈਆਂ ਦੇ ਲਈ ਡਾਕਟਰ ਦੀ ਪਰਚੀ ਦੀ ਜ਼ਰੂਰਤ ਹੋਏਗੀ ¢ ਸਰਕਾਰ ਵਲੋਂ ਇਹ ਕਦਮ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਦੂਸ਼ਿਤ ਕਫ਼ ਸਿਰਪ ਪੀਣ ਨਾਲ ਬੱਚਿਆਂ ਦੀ ਮੌਤ ਦੇ ਕੁਝ ਮਹੀਨਿਆਂ ਬਾਅਦ ਚੁੱਕਿਆ ਗਿਆ ਹੈ ¢ ਇਸ ਸੰਬੰਧੀ ਨੋਟੀਫ਼ਿਕੇਸ਼ਨ 9 ਜੂਨ ਨੂੰ ਜਾਰੀ ਕੀਤਾ ਗਿਆ ਹੈ ¢ ਇਸ ਬਦਲਾਅ ਦੇ ਤਹਿਤ 'ਡਰੱਗਸ ਰੂਲਸ' ਦੀ 'ਸ਼ੈਡਿਊਲ-ਕੇ' ਵਿਚ ਸ਼ਾਮਿਲ ਦਵਾਈਆਂ ਦੀ ਸ਼੍ਰੇਣੀ ਚੋਂ 'ਸਿਰਪ' ਸ਼ਬਦ ਨੂੰ ਹਟਾ ਦਿੱਤਾ ਗਿਆ ਹੈ ¢ ਇਸ ਕਦਮ ਨਾਲ ਬਗੈਰ ਡਾਕਟਰ ਦੀ ਪਰਚੀ ਦੇ ,ਇਨ੍ਹਾਂ ਦੀ ਵਿੱਕਰੀ ਬੰਦ ਹੋ ਜਾਵੇਗੀ ਅਤੇ ਇਹ ਦਵਾਈਆਂ ਸਖ਼ਤ ਰੈਗੂਲੇਟਰੀ ਕੰਟਰੋਲ ਦੇ ਦਾਇਰੇ ਵਿਚ ਆ ਜਾਣਗੀਆਂ ¢

ਪਿਛਲੀ ਖ਼ਬਰ ਨੀਟ ਮੁੜ ਪ੍ਰੀਖਿਆ ਤੋਂ ਪਹਿਲਾਂ ਕੇਂਦਰ ਵਲੋਂ ਟੈਲੀਗ੍ਰਾਮ ਐਪ 'ਤੇ 22 ਤੱਕ ਪਾਬੰਦੀ ਅਗਲੀ ਖ਼ਬਰ ਸਾਡੀ ਪਾਰਟੀ ਪੂਰੀ ਤਰ੍ਹਾਂ ਤਿਆਰ, ਭਾਵੇਂ ਕੱਲ੍ਹ ਚੋਣਾਂ ਕਰਵਾ ਲਓ-ਅਮਨ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।