24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਭਾਰਤ ਤੇ ਕੈਨੇਡਾ ਮੁਕਤ ਵਪਾਰ ਸਮਝੌਤੇ 'ਤੇ ਇਸ ਸਾਲ ਗੱਲਬਾਤ ਪੂਰੀ ਕਰਨਗੇ <br/>

ਅਜੀਤ ਡੈਸਕ 17-06-2026
ਮੋਦੀ ਵਲੋਂ ਮਾਰਕ ਕਾਰਨੀ ਨਾਲ ਮੁਲਾਕਾਤ ਈਵੀਅਨ-ਲੇਸ-ਬੇਂਸ, 16 ਜੂਨ (ਏਜੰਸੀ)-ਭਾਰਤ ਅਤੇ ਕੈਨੇਡਾ ਮੰਗਲਵਾਰ ਨੂੰ ਇਸ ਸਾਲ ਦੇ ਅਖੀਰ ਤੱਕ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਪੂਰੀ ਕਰਨ 'ਤੇ ਸਹਿਮਤ ਹੋਏ | ਇਥੇ ਜੀ 7 ਸਿਖ਼ਰ ਸੰਮੇਲਨ ਤੋਂ ਅਲੱਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਹਮਰੁਤਬਾ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਆਗੂਆਂ ਨੇ ਰੱਖਿਆ, ਵਪਾਰ ਅਤੇ ਊਰਜਾ ਦੇ ਖੇਤਰਾਂ 'ਚ ਸੰਬੰਧਾਂ ਨੂੰ ਵਧਾਉਣ 'ਤੇ ਵਿਆਪਕ ਗੱਲਬਾਤ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਸੰਮੇਲਨ ਤੋਂ ਅਲੱਗ ਪ੍ਰਧਾਨ ਮੰਤਰੀ ਕਾਰਨੀ ਨਾਲ ਮਿਲ ਕੇ ਖੁਸ਼ੀ ਹੋਈ | ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਵੀ ਘੱਟ ਸਮੇਂ 'ਚ ਇਹ ਸਾਡੀ ਚੌਥੀ ਮੁਲਾਕਾਤ ਹੈ, ਜੋ ਭਾਰਤ-ਕੈਨੇਡਾ ਦੇ ਮਜ਼ਬੂਤ ਸੰਬੰਧਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵੇਂ ਆਗੂਆਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ.ਈ.ਪੀ.ਏ) ਲਈ ਗੱਲਬਾਤ ਨੂੰ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ | ਦੋਵੇਂ ਆਗੂਆਂ ਨੇ ਦੁਵੱਲੇ ਸੰਬੰਧਾਂ 'ਚ ਸਕਾਰਾਤਮਕ ਗਤੀ ਦਾ ਸਵਾਗਤ ਕੀਤਾ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਦੋਵੇਂ ਨੇਤਾਵਾਂ ਨੇ ਦੁਵੱਲੇ ਸੰਬੰਧਾਂ 'ਚ ਹੋਈ ਬਿਹਤਰੀਨ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਵਪਾਰ, ਊਰਜਾ, ਨਵੀਨਤਾ, ਸਿੱਖਿਆ ਅਤੇ ਲੋਕਾਂ ਦਰਮਿਆਨ ਆਪਸੀ ਆਦਾਨ-ਪ੍ਰਦਾਨ ਜ਼ਰੀਏ ਮਜ਼ਬੂਤ ਸਾਂਝੇਦਾਰੀ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ |

ਪਿਛਲੀ ਖ਼ਬਰ ਦਿੱਲੀ-ਕਟੜਾ ਕਾਰੀਡੋਰ ਨੂੰ ਅੰਮਿ੍ਤਸਰ ਨਾਲ ਜੋੜਿਆ ਜਾਵੇ-ਤਰਲੋਚਨ ਸਿੰਘ <br/> ਅਗਲੀ ਖ਼ਬਰ ਚਮੋਲੀ ਵਿਖੇ ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਤੇ ਸਥਾਨਕ ਵਾਸੀਆਂ ਵਿਚਾਲੇ ਝੜਪ-ਪੰਜ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।