24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਦਿੱਲੀ-ਕਟੜਾ ਕਾਰੀਡੋਰ ਨੂੰ ਅੰਮਿ੍ਤਸਰ ਨਾਲ ਜੋੜਿਆ ਜਾਵੇ-ਤਰਲੋਚਨ ਸਿੰਘ <br/>

ਅਜੀਤ ਡੈਸਕ 17-06-2026
ਨਵੀਂ ਦਿੱਲੀ, 16 ਜੂਨ (ਅਜੀਤ ਬਿਊਰੋ)-ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਦਿੱਲੀ-ਕਟੜਾ ਕਾਰੀਡੋਰ, ਜੋ ਹਰਿਆਣਾ ਅਤੇ ਪੰਜਾਬ ਨੂੰ ਜੰਮੂ-ਕਸ਼ਮੀਰ ਨਾਲ ਜੋੜੇਗਾ, ਤਹਿਤ ਹਾਈ ਸਪੀਡ ਐੱਨ ਈ-5 ਐਕਸਪ੍ਰੈਸ ਵੇਅ ਦੀ ਉਸਾਰੀ ਦੇ ਮੱਦੇਨਜ਼ਰ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਹੈ | ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਇਸ ਕਾਰੀਡੋਰ 'ਚ ਜੰਮੂ ਤੋਂ ਪੰਜਾਬ 'ਚ ਦਾਖਲ ਹੋਣ ਤੋਂ ਬਾਅਦ ਹਾਈਵੇਅ ਗੁਰਦਾਸਪੁਰ, ਕਰਤਾਰਪੁਰ, ਨੂਰਮਹਿਲ, ਮੁੱਲਾਂਪੁਰ, ਮਲੇਰਕੋਟਲਾ, ਧੂਰੀ, ਭਵਾਨੀਗੜ੍ਹ ਅਤੇ ਪਾਤੜਾਂ ਦੇ ਰਸਤੇ ਹਰਿਆਣਾ 'ਚ ਚਲਾ ਜਾਵੇਗਾ | ਇਹ ਹਾਈਵੇਅ ਜ਼ਿਲ੍ਹਾ ਅੰਮਿ੍ਤਸਰ ਦੀ ਹੱਦ ਦੇ ਨਾਲ ਛੂਹੇਗਾ ਵੀ ਨਹੀਂ | ਉਨ੍ਹਾਂ ਕਿਹਾ ਕਿ ਕੁੱਝ ਸਾਲ ਪਹਿਲਾਂ ਇਸ ਪ੍ਰੋਜੈਕਟ 'ਚ ਅੰਮਿ੍ਤਸਰ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਇਸ ਦਾ ਨਾਂਅ ਕਟੜਾ-ਅੰਮਿ੍ਤਸਰ-ਦਿੱਲੀ ਕਾਰੀਡੋਰ ਰੱਖਿਆ ਗਿਆ ਸੀ ਅਤੇ ਇਸ ਨੇ ਅੰਮਿ੍ਤਸਰ ਰਾਹੀਂ ਦਿੱਲੀ, ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਆਪਸ 'ਚ ਜੋੜਨਾ ਸੀ, ਪ੍ਰੰਤੂ ਹੁਣ ਇਸ ਪ੍ਰੋਜੈਕਟ 'ਚ ਤਬਦੀਲੀ ਕਰ ਦਿੱਤੀ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਸਾਬਕਾ ਸੰਸਦ ਮੈਂਬਰ ਨੇ ਸੜਕ ਅਥਾਰਿਟੀ ਨੂੰ ਇਸ ਪ੍ਰਾਜੈਕਟ 'ਚ ਜ਼ਰੂਰੀ ਸੋਧ ਕਰਕੇ ਇਸ ਕਾਰੀਡੋਰ ਨੂੰ ਅੰਮਿ੍ਤਸਰ ਨਾਲ ਜੋੜਨ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਆਦਮਪੁਰ ਹਵਾਈ ਅੱਡਾ ਹੁਣ 'ਗੁਰੂ ਰਵਿਦਾਸ ਮਹਾਰਾਜ ਜੀ' ਦੇ ਨਾਂਅ ਨਾਲ ਜਾਣਿਆ ਜਾਵੇਗਾ <br/> ਅਗਲੀ ਖ਼ਬਰ ਭਾਰਤ ਤੇ ਕੈਨੇਡਾ ਮੁਕਤ ਵਪਾਰ ਸਮਝੌਤੇ 'ਤੇ ਇਸ ਸਾਲ ਗੱਲਬਾਤ ਪੂਰੀ ਕਰਨਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।