18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਨੀਟ ਪ੍ਰੀਖਿਆ : ਸੁਪਰੀਮ ਕੋਰਟ ਵਲੋਂ ਨਵੀਂ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ

ਅਜੀਤ ਡੈਸਕ 18-06-2026
ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਨੀਟ ਯੂ.ਜੀ. ਪ੍ਰੀਖਿਆ ਦੀ ਮੁੜ ਪ੍ਰੀਖਿਆ ਨੂੰ ਚੁਣÏਤੀ ਦੇਣ ਵਾਲੀ ਜਨਹਿਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ¢ ਇਹ ਪਟੀਸ਼ਨ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੇ ਪ੍ਰੀਖਿਆ ਰੱਦ ਕਰਨ ਦੇ ਫ਼ੈਸਲੇ ਵਿਰੁੱਧ ਦਾਇਰ ਕੀਤੀ ਗਈ ਸੀ ¢ ਇਸ ਵਿਚ ਲਗਭਗ 22 ਲੱਖ ਉਮੀਦਵਾਰਾਂ ਲਈ ਦੇਸ਼ ਵਿਆਪੀ ਮੁੜ ਪ੍ਰੀਖਿਆ ਨੂੰ ਚੁਣÏਤੀ ਦਿੱਤੀ ਗਈ ਸੀ ¢ ਚੀਫ਼ ਜਸਟਿਸ ਸੂਰਿਆ ਕਾਂਤ ਦੇ ਸਾਹਮਣੇ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ ਗਈ ਅਤੇ ਪਟੀਸ਼ਨ ਵਿਚ 3 ਮਈ ਦੀ ਪ੍ਰੀਖਿਆ ਰੱਦ ਕਰਨ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਗਏ ਸਨ ¢ ਦੱਸਣਯੋਗ ਹੈ ਕਿ ਨੀਟ ਪੇਪਰ ਲੀਕ ਹੋਣ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਅਤੇ ਇਹ ਪ੍ਰੀਖਿਆ 21 ਨੂੰ ਦੁਬਾਰਾ ਕਰਾਉਣ ਦਾ ਐਲਾਨ ਕੀਤਾ ਗਿਆ ਸੀ¢ ਇਸੇ ਫ਼ੈਸਲੇ ਵਿਰੁੱਧ ਇਹ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ¢ ਪਟੀਸ਼ਨ ਵਿਚ ਇਹ ਦਲੀਲ ਵੀ ਦਿੱਤੀ ਗਈ ਸੀ ਕਿ ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਲਗਭਗ 22 ਲੱਖ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਲਈ ਆਖਣਾ ਬਿਲਕੁਲ ਗ਼ਲਤ ਹੈ, ਕਿਉਂਕਿ ਗੜਬੜੀਆਂ ਕੁਝ ਵਿਅਕਤੀਆਂ ਅਤੇ ਪ੍ਰੀਖਿਆ ਕੇਂਦਰਾਂ ਤੱਕ ਹੀ ਸੀਮਿਤ ਸੀ ¢ ਸੁਪਰੀਮ ਕੋਰਟ ਨੇ ਕਿਹਾ ਕਿ ਨੀਟ ਨਾਲ ਜੁੜੇ ਮਾਮਲੇ ਦੂਜੀ ਬੈਂਚ ਸੁਣ ਰਹੀ ਹੈ ਅਤੇ ਇਸ ਮਾਮਲੇ ਨੂੰ ਵੀ ਸੁਣਵਾਈ ਲਈ ਜੁਲਾਈ ਵਿਚ ਉਸੇ ਬੈਂਚ ਕੋਲ ਭੇਜਿਆ ਜਾਵੇਗਾ ¢

ਪਿਛਲੀ ਖ਼ਬਰ ਰੱਖਿਆ ਉਤਪਾਦਨ ਵਧ ਕੇ 1.78 ਲੱਖ ਕਰੋੜ ਹੋਇਆ ਅਗਲੀ ਖ਼ਬਰ ਪਾਕਿ ਦੇ ਗੁਰਦੁਆਰੇ 'ਚ ਗੋਲੀਬਾਰੀ ਮੁੱਖ ਸੇਵਾਦਾਰ ਤੇ ਪਤਨੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।