18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪਾਬੰਦੀ ਖ਼ਿਲਾਫ਼ ਦਿੱਲੀ ਹਾਈ ਕੋਰਟ ਪੁੱਜੀ ਟੈਲੀਗ੍ਰਾਮ

ਅਜੀਤ ਡੈਸਕ 18-06-2026
ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)- ਕੇਂਦਰ ਨੇ ਨੀਟ ਯੂ.ਜੀ. ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਮੈਸੇਜਿੰਗ ਪਲੇਟਫ਼ਾਰਮ ਟੈਲੀਗ੍ਰਾਮ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਇਸ ਫ਼ੈਸਲੇ ਤੋਂ ਬਾਅਦ ਟੈਲੀਗ੍ਰਾਮ ਨੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ਵਿਚ ਚੁਣÏਤੀ ਦਿੱਤੀ ਹੈ¢ ਦਰਅਸਲ ਮੰਗਲਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਟੈਲੀਗ੍ਰਾਮ 'ਤੇ ਸਰਕਾਰ ਦੀ ਪਾਬੰਦੀ ਦਾ ਐਲਾਨ ਕੀਤਾ¢ ਇਹ ਪਾਬੰਦੀ 22 ਜੂਨ, 2026 ਤੱਕ ਲਾਗੂ ਰਹੇਗੀ ¢ ਟੈਲੀਗ੍ਰਾਮ ਦੀ ਸੁਨੇਹਾ-ਸੰਪਾਦਨ ਵਿਸ਼ੇਸ਼ਤਾ ਨੂੰ ਵੀ 30 ਜੂਨ ਤੱਕ ਅਯੋਗ ਕਰ ਦਿੱਤਾ ਗਿਆ ਹੈ ¢ ਹੁਣ ਟੈਲੀਗ੍ਰਾਮ ਨੇ ਇਸ ਮਾਮਲੇ ਨੂੰ ਦਿੱਲੀ ਹਾਈ ਕੋਰਟ ਵਿਚ ਚੁਣÏਤੀ ਦਿੱਤੀ ¢ ਟੈਲੀਗ੍ਰਾਮ ਦੇ ਸੀ.ਈ.ਓ. ਨੇ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਸ ਫ਼ੈਸਲੇ ਨੇ ਪ੍ਰੀਖਿਆ ਲੀਕ ਕਰਨ ਵਾਲਿਆਂ ਨੂੰ ਨਹੀਂ, ਸਗੋਂ ਭਾਰਤ ਵਿਚ 15 ਕਰੋੜ ਤੋਂ ਵੱਧ ਟੈਲੀਗ੍ਰਾਮ ਉਪਭੋਗਤਾਵਾਂ ਨੂੰ ਸਜ਼ਾ ਦਿੱਤੀ ਹੈ ¢ ਇਹ ਪਾਬੰਦੀ ਕਿਸੇ ਨੂੰ ਨਹੀਂ ਰੋਕੇਗੀ, ਪ੍ਰੀਖਿਆ ਲੀਕ ਕਰਨ ਵਾਲੇ ਹੋਰ ਐਪਸ ਵੱਲ ਚਲੇ ਜਾਣਗੇ ¢ ਇਹ ਦੇਸ਼ ਵਿਚ ਪਹਿਲੀ ਵਾਰ ਹੈ, ਜਦੋਂ ਪੇਪਰ ਲੀਕ ਹੋਣ ਦੀ ਸੰਭਾਵਨਾ ਕਾਰਨ ਕਿਸੇ ਐਪ 'ਤੇ ਪਾਬੰਦੀ ਲਗਾਈ ਗਈ ਹੈ ¢ ਸਰਕਾਰ ਦਾ ਦਾਅਵਾ ਹੈ ਕਿ ਕੁਝ ਲੋਕ ਪੇਪਰ ਲੀਕ ਬਾਰੇ ਅਫ਼ਵਾਹਾਂ ਫੈਲਾਉਣ ਅਤੇ ਵਿਦਿਆਰਥੀਆਂ ਨੂੰ ਧੋਖਾ ਦੇਣ ਲਈ ਐਪ ਦੀ ਵਰਤੋਂ ਕਰ ਰਹੇ ਸਨ ¢ ਐਨ.ਟੀ.ਏ. ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨੇ ਕਿਹਾ ਕਿ ਕੋਈ ਵਿਕਲਪ ਨਹੀਂ ਬਚਿਆ ਸੀ, ਕਿਉਂਕਿ ਧੋਖੇਬਾਜ਼ ਇਸ ਦੀ ਦੁਰਵਰਤੋਂ ਕਰ ਰਹੇ ਸਨ ¢ ਸਰਕਾਰੀ ਹੁਕਮਾਂ 'ਤੇ ਗੂਗਲ ਅਤੇ ਐਪਲ ਨੇ ਵੀ ਪਲੇਅ ਸਟੋਰ ਤੋਂ ਟੈਲੀਗ੍ਰਾਮ ਐਪ ਨੂੰ ਹਟਾ ਦਿੱਤਾ ਹੈ ¢

ਪਿਛਲੀ ਖ਼ਬਰ ਬਾਗ਼ੀ ਸ਼ਿਵ ਸੈਨਾ (ਯੂ.ਬੀ.ਟੀ.) ਦੇ ਆਗੂਆਂ ਵਲੋਂ ਓਮ ਬਿਰਲਾ ਨਾਲ ਮੁਲਾਕਾਤ <br/> ਅਗਲੀ ਖ਼ਬਰ ਰੱਖਿਆ ਉਤਪਾਦਨ ਵਧ ਕੇ 1.78 ਲੱਖ ਕਰੋੜ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।