6 ਪਾਰਟੀ ਸੰਸਦ ਮੈਂਬਰਾਂ ਦੇ ਸਮਰਥਨ ਦਾ ਕੀਤਾ ਦਾਅਵਾ
ਨਵੀਂ ਦਿੱਲੀ, 17 ਜੂਨ (ਏਜੰਸੀ)-ਸ਼ਿਵ ਸੈਨਾ (ਯੂ. ਬੀ. ਟੀ.) 'ਚ ਸੰਭਾਵਿਤ ਫੁੱਟ ਦੀਆਂ ਅਟਕਲਾਂ ਵਿਚਕਾਰ ਬਾਗ਼ੀ ਪਾਰਟੀ ਆਗੂਆਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਗੈਰ-ਰਸਮੀ ਤÏਰ 'ਤੇ ਮੁਲਾਕਾਤ ਕੀਤੀ | ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੇਠਲੇ ਸਦਨ 'ਚ ਪਾਰਟੀ ਦੇ ਨੌਂ ਸੰਸਦ ਮੈਂਬਰਾਂ 'ਚੋਂ ਛੇ ਦਾ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕੀਤਾ | ਖ਼ਬਰ ਇਹ ਹੈ ਕਿ ਬਾਗ਼ੀ ਸੰਸਦ ਮੈਂਬਰਾਂ ਦੀ ਬਿਰਲਾ ਨਾਲ ਇਕ ਰਸਮੀ ਮੀਟਿੰਗ ਵੀ ਜਲਦੀ ਹੀ ਹੋ ਸਕਦੀ ਹੈ, ਜਿਸ 'ਚ ਇਕ ਵੱਖਰੇ ਸਮੂਹ ਵਜੋਂ ਮਾਨਤਾ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸੱਤਾਧਾਰੀ ਸੈਨਾ 'ਚ ਰਲੇਵੇਂ ਦੀ ਮੰਗ ਕੀਤੀ ਜਾ ਰਹੀ ਹੈ | ਇਹ ਬੈਠਕ ਵੀਰਵਾਰ ਨੂੰ ਹੋ ਸਕਦੀ ਹੈ | ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਦਿੱਲੀ ਪਹੁੰਚੇ ਸ਼ਿੰਦੇ ਬੁੱਧਵਾਰ ਨੂੰ ਮੁੰਬਈ ਵਾਪਸ ਆ ਜਾਣਗੇ | ਊਧਵ ਠਾਕਰੇ ਦੇ ਵਫ਼ਾਦਾਰ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਪਾਰਟੀ ਨੇ ਸੱਤਾਧਾਰੀ ਸੈਨਾ 'ਚ ਜਾਣ ਦੀ ਯੋਜਨਾ ਬਣਾ ਰਹੇ ਕਿਸੇ ਵੀ ਵਿਅਕਤੀ ਤੋਂ ਕੋਈ ਸੂਚਨਾ ਨਹੀਂ ਮਿਲੀ ਹੈ | ਸੈਨਾ (ਯੂ. ਬੀ. ਟੀ.) ਦੇ ਸਾਰੇ ਸੰਸਦ ਮੈਂਬਰਾਂ ਨੂੰ ਤਿੰਨ-ਲਾਈਨਾਂ ਵਾਲਾ ਵਿ੍ਹਪ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੂੰ ਵੀਰਵਾਰ ਨੂੰ ਸਵੇਰੇ 11 ਵਜੇ ਆਪਣੀ ਸੰਸਦੀ ਦਲ ਦੀ ਮੀਟਿੰਗ 'ਚ ਸ਼ਾਮਿਲ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ | ਰਾਊਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਰਵਾਰ ਦੀ ਮੀਟਿੰਗ ਤੋਂ ਬਾਅਦ ਗੱਲ ਸਪੱਸ਼ਟ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਮੀਟਿੰਗ 'ਚ ਨਿੱਜੀ ਤÏਰ 'ਤੇ ਸ਼ਾਮਿਲ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ | ਸ਼ਿੰਦੇ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਸੈਨਾ (ਯੂ.ਬੀ.ਟੀ.) ਨੇ ਬਾਗ਼ੀ ਸੰਸਦ ਮੈਂਬਰਾਂ 'ਤੇ ਸਿੱਧਾ ਹਮਲਾ ਕਰਕੇ ਉਨ੍ਹਾਂ ਨੂੰ ਹੋਰ ਦੂਰ ਕਰ ਦਿੱਤਾ ਹੈ |
ਬਾਗ਼ੀ ਸ਼ਿਵ ਸੈਨਾ (ਯੂ.ਬੀ.ਟੀ.) ਦੇ ਆਗੂਆਂ ਵਲੋਂ ਓਮ ਬਿਰਲਾ ਨਾਲ ਮੁਲਾਕਾਤ <br/>
ਅਜੀਤ ਡੈਸਕ
18-06-2026