19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸੰਸਦ ਮੈਂਬਰਾਂ ਨੂੰ 50 ਕਰੋੜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ-ਸੰਜੇ ਰਾਊਤ

ਅਜੀਤ ਡੈਸਕ 18-06-2026
ਮੁੰਬਈ, 17 ਜੂਨ (ਪੀ.ਟੀ.ਆਈ.)-ਸ਼ਿਵ ਸੈਨਾ (ਯ.ੂਬੀ.ਟੀ.) ਵਿਚ ਜਲਦੀ ਹੀ ਫੁੱਟ ਪੈਣ ਦੀਆਂ ਅਟਕਲਾਂ ਦੌਰਾਨ ਪਾਰਟੀ ਨੇਤਾ ਸੰਜੇ ਰਾਉਤ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਮਹਾਰਾਸ਼ਟਰ ਦੇ ਕੁਝ ਸੰਸਦ ਮੈਂਬਰਾਂ ਨੂੰ ਦਲ ਬਦਲਣ ਲਈ 50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੇ ਅਸੰਤੁਸ਼ਟਾਂ ਸੰਸਦ ਮੈਂਬਰਾਂ ਨੂੰ ਦਲ ਬਦਲੀ ਤੋਂ ਪਹਿਲਾਂ ਅਸਤੀਫ਼ਾ ਦੇਣ ਦੀ ਚੁਣÏਤੀ ਦਿੱਤੀ ਹੈ | ਨਵੀਂ ਦਿੱਲੀ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਰਾਊਤ ਨੇ ਕਿਹਾ ਕਿ ਜੇਕਰ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਵਿਚ ਇਕ ਹੋਰ ਫੁੱਟ ਪੈ ਜਾਂਦੀ ਹੈ, ਤਾਂ ਮਹਾਰਾਸ਼ਟਰ ਦੇ ਲੋਕ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਵਰਕਰ ਚੁੱਪ ਨਹੀਂ ਰਹਿਣਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਲ 2022 ਵਿਚ ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਵੱਡੀ ਵਿਚ ਬਗਾਵਤ ਹੋਈ ਸੀ | ਸੰਜੇ ਰਾਊਤ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਬਾਗੀ ਸੰਸਦ ਮੈਂਬਰਾਂ ਨੂੰ ਖਰੀਦਣ ਲਈ 50-50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੱਕੀ ਜਾਣਕਾਰੀ ਹੈ ਕਿ ਇਨ੍ਹਾਂ ਨੂੰ 15-15 ਕਰੋੜ ਰੁਪਏ ਪਹੁੰਚਾਏ ਵੀ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ 3 ਵਿਸ਼ੇਸ਼ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਂਦਾ ਗਿਆ ਹੈ¢ ਰਾਊਤ ਦੀ ਇਸ ਪ੍ਰੈੱਸ ਕਾਨਫ਼ਰੰਸ ਵਿਚ ਪਾਰਟੀ ਦੇ 9 'ਚੋਂ ਸਿਰਫ਼ 3 ਸੰਸਦ ਮੈਂਬਰ ਅਨਿਲ ਦੇਸਾਈ, ਰਾਜਾਭਾਊ ਵਾਜੇ ਅਤੇ ਅਰਵਿੰਦ ਸਾਵੰਤ ਹੀ ਮੌਜੂਦ ਸਨ | ਰਾਊਤ ਨੇ ਇਹ ਵੀ ਕਿਹਾ ਕਿ ਬਾਕੀ ਸੰਸਦ ਮੈਂਬਰਾਂ ਨੂੰ ਖੁਦ ਸਾਹਮਣੇ ਆ ਕੇ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕਰਨਾ ਚਾਹੀਦਾ ਹੈ¢

ਪਿਛਲੀ ਖ਼ਬਰ ਮੋਦੀ ਸਖ਼ਤ ਵਾਰਤਾਕਾਰ-ਟਰੰਪ ਅਗਲੀ ਖ਼ਬਰ ਤਿੰਨ ਪ੍ਰਮੁੱਖ ਪੰਥਕ ਧਿਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਮਿਲ ਕੇ ਚੱਲਣ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।