ਈਵੀਅਨ-ਲੇਸ-ਬੇਂਸ (ਫਰਾਂਸ), 17 ਜੂਨ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਬਹੁਤ ਸਖ਼ਤ ਵਾਰਤਾਕਾਰ' ਵਜੋਂ ਪ੍ਰਸੰਸਾ ਕੀਤੀ ਤੇ ਕਿਹਾ ਕਿ ਉਹ ਭਵਿੱਖ 'ਚ ਭਾਰਤ ਦਾ ਦੌਰਾ ਕਰਨਗੇ | ਦੋਵੇਂ ਨੇਤਾ ਜੀ-7 ਸੰਮੇਲਨ ਤੋਂ ਵੱਖਰੇ ਤੌਰ 'ਤੇ ਮਿਲੇ ਸਨ | ਇਕ ਸਵਾਲ ਦੇ ਜਵਾਬ 'ਚ ਕਿ ਦੋਵੇਂ ਦੇਸ਼ ਵਪਾਰ ਸਮਝÏਤੇ ਨੂੰ ਅੰਤਿਮ ਰੂਪ ਦੇਣ ਦੇ ਕਿੰਨੇ ਨੇੜੇ ਸਨ, ਟਰੰਪ ਨੇ ਮੋਦੀ ਦੇ ਗੱਲਬਾਤ ਦੇ ਹੁਨਰ ਦੀ ਪ੍ਰਸੰਸਾ ਕੀਤੀ ਅਤੇ ਟਰੰਪ ਨੇ ਮੋਦੀ ਦੇ ਨਾਲ ਬੋਲਦੇ ਹੋਏ ਕਿਹਾ ਕਿ ਵਪਾਰ ਸਮਝੌਤੇ ਦੇ ਬਹੁਤ ਨੇੜੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਉਥੇ ਥੋੜ੍ਹੇ ਸਮੇਂ ਲਈ ਹਾਂ | ਉਹ (ਮੋਦੀ) ਇਕ ਬਹੁਤ ਸਖ਼ਤ ਵਾਰਤਾਕਾਰ ਹਨ | ਸਭ ਤੋਂ ਸਖ਼ਤ 'ਚੋਂ ਇਕ | ਪ੍ਰਧਾਨ ਮੰਤਰੀ ਦੀ ਆਪਣੇ ਟ੍ਰੇਡਮਾਰਕ ਅੰਦਾਜ਼ 'ਚ ਪ੍ਰਸੰਸਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਸਭ ਤੋਂ ਸੁੰਦਰ ਦਿਖਣ ਵਾਲੇ ਆਦਮੀ ਹਨ, ਉਹ ਬਹੁਤ ਵਧੀਆ ਦਿਖਦੇ ਹਨ, ਉਹ ਇਕ ਦੂਤ ਵਾਂਗ ਹਨ ਪਰ ਅਸਲ 'ਚ ਉਹ ਬਹੁਤ ਸਖ਼ਤ ਹਨ | ਮੋਦੀ ਉਨ੍ਹਾਂ ਕੋਲ ਬੈਠੇ ਮੁਸਕਰਾ ਰਹੇ ਸਨ ਅਤੇ ਖੁਸ਼ ਦਿਖਾਈ ਦੇ ਰਹੇ ਸਨ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਪਰ ਉਹ ਇੰਨਾ ਵਧੀਆ ਦਿਖਦੇ ਹਨ ਕਿ ਉਹ ਤੁਹਾਨੂੰ ਹੈਰਾਨ ਕਰ ਦਿੰਦੇ ਹਨ | ਲੋਕ ਕਹਿੰਦੇ ਹਨ ਕਿ ਉਹ ਇੰਨੇ ਵਧੀਆ ਆਦਮੀ ਹਨ, ਉਨ੍ਹਾਂ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਉਹ ਬਹੁਤ ਸਖ਼ਤ ਹਨ, ਉਹ ਇਕ ਸਖ਼ਤ ਵਪਾਰੀ ਹਨ | ਨਾਲ ਹੀ 2019 'ਚ ਟੈਕਸਾਸ 'ਚ ਕਰਵਾਏ ਹਾਉਡੀ, ਮੋਦੀ ਪ੍ਰੋਗਰਾਮ ਦਾ ਵੀ ਜ਼ਿਕਰ ਕਰਦੇ ਹੋਏ ਟਰੰਪ ਨੇ ਇਹ ਵੀ ਕਿਹਾ ਕਿ ਮੋਦੀ ਭਾਰਤੀ ਲੋਕਾਂ ਨੂੰ ਪਿਆਰ ਕਰਦੇ ਹਨ | ਜਿਵੇਂ ਹੀ ਮੋਦੀ ਨੇ 2020 'ਚ ਅਹਿਮਦਾਬਾਦ 'ਚ ਹੋਏ ਨਮਸਤੇ ਟਰੰਪ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਦਖ਼ਲ ਦਿੱਤਾ | ਟਰੰਪ ਨੇ ਕਿਹਾ ਕਿ ਅਸੀਂ ਭਵਿੱਖ 'ਚ ਕਿਸੇ ਸਮੇਂ ਭਾਰਤ ਜਾਵਾਂਗੇ |