19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਮੇਲੋਨੀ ਨੇ ਮੋਦੀ ਨੂੰ ਕਿਹਾ 'ਅਸੀਂ ਸਭ ਤੋਂ ਮਸ਼ਹੂਰ ਜੋੜੀ ਹਾਂ' <br/>

ਅਜੀਤ ਡੈਸਕ 18-06-2026
ਈਵੀਅਨ-ਲੇਸ-ਬੇਂਸ, 17 ਜੂਨ (ਏਜੰਸੀ)-ਜੀ-7 ਸੰਮੇਲਨ ਦÏਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵਿਚਕਾਰ ਹੋਈ ਸੰਖੇਪ ਪਰ ਖੁਸ਼ਗਵਾਰ ਗੱਲਬਾਤ ਨੇ ਸੋਸ਼ਲ ਮੀਡੀਆ ਨੂੰ ਇਕ ਵਾਰ ਫਿਰ ਗਰਮਾ ਦਿੱਤਾ ਹੈ, ਜਿਸ ਨੇ ਪਿਛਲੇ ਕੁਝ ਸਾਲਾਂ 'ਚ ਇੰਟਰਨੈੱਟ 'ਤੇ ਵਾਇਰਲ 'ਮੇਲੋਡੀ' ਰੁਝਾਨ ਦੀ ਮੁੜ ਯਾਦ ਤਾਜ਼ਾ ਕਰ ਦਿੱਤੀ ਹੈ | ਜਿਵੇਂ ਹੀ ਜੀ-7 ਦੇਸ਼ਾਂ ਦੇ ਆਗੂ ਸਮੂਹਿਕ ਤਸਵੀਰ ਲਈ ਇਕੱਠੇ ਹੋਏ, ਪ੍ਰਧਾਨ ਮੰਤਰੀ ਮੋਦੀ ਅਤੇ ਮੇਲੋਨੀ ਨੇ ਨਿੱਘ ਨਾਲ ਇਕ-ਦੂਜੇ ਦਾ ਸਵਾਗਤ ਕੀਤਾ ਅਤੇ ਕੁਝ ਸ਼ਬਦਾਂ ਦਾ ਆਦਾਨ-ਪ੍ਰਦਾਨ ਕੀਤਾ | ਆਨਲਾਈਨ ਵਿਆਪਕ ਤÏਰ 'ਤੇ ਸਾਂਝੀ ਕੀਤੀ ਗਈ ਇਕ ਵੀਡੀਓ 'ਚ ਪ੍ਰਧਾਨ ਮੰਤਰੀ ਮੋਦੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ, ਜਿਸ 'ਤੇ ਮੇਲੋਨੀ ਨੇ ਮਜ਼ਾਕ 'ਚ ਕਿਹਾ ਕਿ ਹਾਂ, ਅਸੀਂ ਇੰਸਟਾਗ੍ਰਾਮ 'ਤੇ ਸਭ ਤੋਂ ਮਸ਼ਹੂਰ ਜੋੜੀ ਹਾਂ | ਇਸ ਟਿੱਪਣੀ ਨੇ ਤੁਰੰਤ 'ਮੇਲੋਡੀ' ਦੇ ਕ੍ਰੇਜ਼ ਨੂੰ ਮੁੜ ਭਖਾ ਦਿੱਤਾ, ਜੋ ਕਿ ਮੋਦੀ ਅਤੇ ਮੇਲੋਨੀ ਦੇ ਨਾਂਅ ਨੂੰ ਮਿਲਾ ਕੇ ਬਣਿਆ ਇਕ ਖੇਡਿਆ-ਮੇਲਿਆ ਸ਼ਬਦ ਹੈ, ਜਿਸ ਨੂੰ 2023 'ਚ ਉਨ੍ਹਾਂ ਦੀਆਂ ਪਹਿਲੀਆਂ ਹਾਈ-ਪ੍ਰੋਫਾਈਲ ਮੁਲਾਕਾਤਾਂ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਘੜਿਆ ਗਿਆ ਸੀ |

ਪਿਛਲੀ ਖ਼ਬਰ ਮਰਾਠੀ ਭਾਸ਼ਾ 'ਚ ਅਜਿਹੀਆਂ ਗੱਲਾਂ ਆਮ ਕਹੀਆਂ ਜਾਂਦੀਆਂ ਹਨ-ਸੰਜੇ ਰਾਊਤ <br/> ਅਗਲੀ ਖ਼ਬਰ ਪੇਪਰ ਲੀਕ ਰੋਕਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ-ਕੇਜਰੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।