ਦੁਬਈ, 17 ਜੂਨ (ਏਜੰਸੀ)-ਈਰਾਨੀ ਵਿਦੇਸ਼ ਮੰਤਰਾਲੇ ਅਨੁਸਾਰ ਅਮਰੀਕਾ ਨਾਲ ਸਮਝੌਤੇ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਹਮਰੁਤਬਾ ਮਸੂਦ ਪੇਜ਼ੇਸ਼ਕੀਅਨ ਦਸਤਖ਼ਤ ਕਰ ਸਕਦੇ ਹਨ | ਅਜਿਹਾ ਦਸਤਖ਼ਤ ਸਮਾਰੋਹ ਦੋਵਾਂ ਦੇਸ਼ਾਂ ਲਈ ਇਕ ਵੱਡਾ ਕਦਮ ਹੋਵੇਗਾ, ਜਿਨ੍ਹਾਂ ਦੇ ਰਾਜਨੀਤਿਕ ਸੰਬੰਧ 1980 'ਚ ਤਹਿਰਾਨ 'ਚ ਅਮਰੀਕੀ ਦੂਤਘਰ ਬੰਧਕ ਸੰਕਟ ਕਾਰਨ ਟੁੱਟ ਗਏ ਸਨ | ਇਹ ਟਿੱਪਣੀ ਈਰਾਨੀ ਸਰਕਾਰੀ ਟੈਲੀਵਿਜ਼ਨ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਵਲੋਂ ਕੀਤੀ ਗਈ | ਪੇਜ਼ੇਸ਼ਕੀਅਨ ਪੱਛਮ ਨਾਲ ਬਿਹਤਰ ਸੰਬੰਧਾਂ ਦੀ ਮੰਗ ਕਰਨ ਦੇ ਵਾਅਦੇ ਨਾਲ ਰਾਸ਼ਟਰਪਤੀ ਬਣੇ ਸਨ | ਹਾਲਾਂਕਿ, ਜਨਵਰੀ 'ਚ ਈਰਾਨ ਵਲੋਂ ਪ੍ਰਦਰਸ਼ਨਕਾਰੀਆਂ ਦੀ ਸਮੂਹਿਕ ਹੱਤਿਆ ਅਤੇ ਜੰਗ ਕਾਰਨ ਉਨ੍ਹਾਂ ਨੂੰ ਕਿਨਾਰੇ ਕੀਤਾ ਹੋਇਆ ਹੈ |