07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਤਾਮਿਲਨਾਡੂ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 7 �ਔਰਤਾਂ ਦੀ ਮੌਤ

ਅਜੀਤ ਡੈਸਕ 22-06-2026


ਥਿਰੂਵਲੂਰ, 21 ਜੂਨ (ਏਜੰਸੀ)-ਤਾਮਲਿਨਾਡੂ ਦੇ ਪੇਰੀਆਪਾਲਾਯਮ ਨੇੜੇ ਮੰਜਨਗਾਰਨਈ ’ਚ ਇਕ ਨਿੱਜੀ ਸੀਫ਼ੂਡ (ਸਮੁੰਦਰੀ ਭੋਜਨ ਤਿਆਰ ਕਰਨ ਵਾਲੀ) ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰਆਿ ਹੈ। ਇਸ ਗੈਸ ਦੀ ਲਪੇਟ ’ਚ ਆਉਣ ਕਾਰਨ 7 �ਔਰਤਾਂ ਦੀ ਮੌਤ ਹੋ ਗਈ। ਜ਼ਿਲ੍ਹਾ ਕੁਲੈਕਟਰ ਐਸ. ਕਵਿਤਾ ਨੇ ਦੱਸਿਆ ਕਿ ਪ੍ਰਭਾਵਿਤ ਹੋਏ ਕੁੱਲ 67 ਮਜ਼ਦੂਰਾਂ ਨੂੰ ਤੁਰੰਤ ਸਥਾਨਕ ਮੈਡੀਕਲ ਕੇਂਦਰਾਂ ’ਚ ਪਹੁੰਚਾਇਆ ਗਿਆ। ਉਨ੍ਹਾਂ ਦੇ ਮੁਤਾਬਕ 46 ਮਜ਼ਦੂਰਾਂ ਦਾ ਇਲਾਜ ਵੇਲਸ ਹਸਪਤਾਲ ’ਚ ਅਤੇ 21 ਦਾ ਵੈਂਕਟੇਸ਼ਵਰ ਹਸਪਤਾਲ ’ਚ ਚੱਲ ਰਿਹਾ ਹੈ। ਗੰਭੀਰ 9 ਮਰੀਜ਼ਾਂ ਨੂੰ ਐਂਬੂਲੈਂਸਾਂ ਰਾਹੀਂ ਚੇਨਈ ਦੇ ਸਰਕਾਰੀ ਸਟੈਨਲੀ ਮੈਡੀਕਲ ਕਾਲਜ ਹਸਪਤਾਲ ’ਚ ਭੇਜਿਆ ਗਿਆ ਹੈ। ਇਕ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਜ਼ੇਰੇ ਇਲਾਜ ਮਜ਼ਦੂਰਾਂ ’ਚ ਬਹੁਤੀਆਂ 24-25 ਸਾਲ ਦੀ ਉਮਰ ਦੀਆਂ �ਔਰਤਾਂ ਹਨ।

ਪਿਛਲੀ ਖ਼ਬਰ ਸੀ.ਬੀ.ਐਸ.ਈ. ਨੇ 12ਵੀਂ ਜਮਾਤ ਦੀ ਮੁੜ ਮੁਲਾਂਕਣ ਪ੍ਰੀਖਿਆ ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਸੀਵਰੇਜ ਦੇ ਸੋਧੇ ਹੋਏ ਪਾਣੀ ਦੀ ਮੁੜ ਵਰਤੋਂ ਦੀ ਸਥਿਤੀ ਨਿਰਾਸ਼ਾਜਨਕ ਰਾਸ਼ਟਰੀ ਜਲ ਨੀਤੀਆਂ ਦੀ ਵਿਹਾਰਕ ਸਫਲਤਾ ’ਤੇ ਵੱਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।