07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਾਸਪੋਰਟ ਨਾਗਰਿਕਤਾ ਦਾ ਅੰਤਿਮ ਸਬੂਤ ਨਹੀਂ, ਯਾਤਰਾ ਦਾ ਦਸਤਾਵੇਜ਼-ਵਿਦੇਸ਼ ਮੰਤਰਾਲਾ

ਅਜੀਤ ਡੈਸਕ 26-06-2026
ਨਵੀਂ ਦਿੱਲੀ, 25 ਜੂਨ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪਾਸਪੋਰਟ ਸਿਰਫ਼ ਯਾਤਰਾ ਅਤੇ ਪਛਾਣ ਸੰਬੰਧੀ ਦਸਤਾਵੇਜ਼ ਹੈ ਨਾ ਕਿ ਭਾਰਤੀ ਨਾਗਰਿਕਤਾ ਦਾ ਸਬੂਤ। ਹਾਲਾਂਕਿ ਇਹ ਸਿਰਫ਼ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਪਰ ਇਹ ਨਾਗਰਿਕਤਾ ਸਥਾਪਿਤ ਕਰਨ ਵਾਲਾ ਦਸਤਾਵੇਜ਼ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਸਰਕਾਰ ਵਲੋਂ ਪਾਸਪੋਰਟ ਸੇਵਾ ਨੂੰ ਹੋਰ ਸੁਖਾਲਾ ਬਣਾਉਣ ਸੰਬੰਧੀ ਚੁੱਕੇ ਕਦਮਾਂ ਦਾ ਬਿਉਰਾ ਦਿੰਦਿਆਂ ਕਿਹਾ ਕਿ ਸਰਕਾਰ 500 ਤੋਂ ਵੱਧ ਪਾਸਪੋਰਟ ਕੇਂਦਰਾਂ ਦੀ ਸਥਾਪਨਾ ਅਤੇ 2025 ’ਚ 1.5 ਕਰੋੜ ਪਾਸਪੋਰਟ ਅਤੇ ਸੰਬੰਧਿਤ ਸੇਵਾਵਾਂ ਦੀ ਡਲਿਵਰੀ ਦੇ ਨਾਲ ਸੇਵਾਵਾਂ ਨੂੰ ਸੁਖਾਲਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਵੈਰੀਫਿਕੇਸ਼ਨ ਨੂੰ ਛੱਡ ਕੇ, ਪਾਸਪੋਰਟ ਲਈ 6 ਕੰਮਕਾਜੀ ਦਿਨਾਂ ਦਾ ਸਮਾਂ ਲਗਦਾ ਹੈ ਅਤੇ ਪਾਸਪੋਰਟ ਸੇਵਾ ਕੇਦਰਾਂ ’ਚ ਬਿਤਾਇਆ ਗਿਆ ਸਮਾਂ 45 ਮਿੰਟ ਤੋਂ ਵੀ ਘੱਟ ਲਗਦਾ ਹੈ।
ਪਿਛਲੀ ਖ਼ਬਰ ਐਸ.ਆਈ.ਆਰ. ਲਈ ਪਾਸਪੋਰਟ ਉਚਿਤ ਦਸਤਾਵੇਜ਼-ਚੋਣ ਕਮਿਸ਼ਨ ਅਧਿਕਾਰੀ ਅਗਲੀ ਖ਼ਬਰ ਮੈਨੂੰ ਧਾਰਮਿਕ ਤੌਰ ’ਤੇ ਬਦਨਾਮ ਕਰਨ ਲਈ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ-ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।