24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਅਣਪਛਾਤਿਆਂ ਵਲੋਂ ਥਾਣਾ ਸਦਰ ਮੋਗਾ ’ਚ ਹੈਂਡ ਗ੍ਰਨੇਡ ਨਾਲ ਹਮਲਾ

ਅਜੀਤ ਡੈਸਕ 09-07-2026
ਮੋਗਾ, 8 ਜੁਲਾਈ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਜ਼ਿਲ੍ਹੇ ’ਚ ਥਾਣਾ ਸਦਰ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਤੜਕੇ 3:15 ਵਜੇ ਦੇ ਕਰੀਬ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਉਨ੍ਹਾਂ ਨੇ ਹੈਂਡ ਗ੍ਰਨੇਡ ਨਾਲ ਥਾਣੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਇਸ ਨਾਲ ਕੋਈ ਵੀ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਧਮਾਕਾ ਹੋਣ ’ਤੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਦੇ ਚੱਲਦਿਆਂ ਐਂਟੀ ਡਾਗ ਸਕਾਡ, ਬੰਬ ਨਕਾਰਾ ਟੀਮਾਂ ਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ। ਟੀਮਾਂ ਨੇ ਆਸੇ ਪਾਸੇ ਦੀ ਜਾਂਚ ਕੀਤੀ। ਇਹ ਖ਼ਬਰ ਸੂਤਰਾਂ ਦੇ ਹਵਾਲੇ ਨਾਲ ਲਿਖੀ ਗਈ ਹੈ ਕਿਉਂਕਿ ਕਿਸੇ ਵੀ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਪੁਲਿਸ ਟੀਮਾਂ ਵਲੋਂ ਮੋਗਾ ਫ਼ਿਰੋਜ਼ਪੁਰ ਰੋਡ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।
ਪਿਛਲੀ ਖ਼ਬਰ ਐਫ.ਬੀ.ਆਈ. ਵਲੋਂ ਸੰਗਠਿਤ ਅਪਰਾਧ ਸਮੂਹਾਂ ਸੰਬੰਧੀ ਰਿਪੋਰਟ ’ਚ ਐਸ.ਐਚ.ਓ. ਟਾਂਡਾ ਦਾ ਨਾਂਅ ਅਗਲੀ ਖ਼ਬਰ ਨਵੀਂ ਵੋਟਰ ਸੂਚੀ ’ਚ ਨਾਂਅ ਦਰਜ ਕਰਵਾਉਣ ਲਈ ਐਸ.ਆਈ.ਆਰ. ਫਾਰਮ ਭਰਨਾ ਲਾਜ਼ਮੀ- ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।