07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਮਰੀਕਾ ਵਲੋਂ ਸਾਊਦੀ ਅਰਬ ਤੇ ਕੁਵੈਤ ਲਈ ਢਾਈ ਅਰਬ ਡਾਲਰ ਦੇ ਰੱਖਿਆ ਸੌਦੇ ਮਨਜ਼ੂਰ

ਅਜੀਤ ਡੈਸਕ 17-07-2026
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਈਰਾਨ ਨਾਲ ਵਧਦੇ ਫ਼ੌਜੀ ਟਕਰਾਅ ਅਤੇ ਹੋਰਮੁਜ਼ ’ਚ ਅਸਥਿਰਤਾ ਦਰਮਿਆਨ ਅਮਰੀਕਾ ਨੇ ਸਾਊਦੀ ਅਰਬ ਅਤੇ ਕੁਵੈਤ ਲਈ ਲਗਭਗ 2.5 ਅਰਬ ਡਾਲਰ ਦੇ ਸੰਭਾਵਿਤ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫ਼ੈਸਲੇ ਨੂੰ ਖਾੜੀ ਖੇਤਰ ’ਚ ਅਮਰੀਕਾ ਵਲੋਂ ਆਪਣੇ ਮੁੱਖ ਸਾਥੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਆਪਣੀ ਰਣਨੀਤਕ ਪਕੜ ਵਧਾਉਣ ਦੇ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਿਕ ਸਾਊਦੀ ਅਰਬ ਲਈ 1.96 ਅਰਬ ਡਾਲਰ ਦਾ ਹਥਿਆਰ ਪੈਕੇਜ ਮਨਜ਼ੂਰ ਕੀਤਾ ਗਿਆ ਹੈ। ਇਸ ਤਹਿਤ ਰਿਆਦ ਨੂੰ 20 ਹਜ਼ਾਰ ਤੱਕ ਐਡਵਾਂਸਡ ਪ੍ਰਿਸੀਜ਼ਨ ਕਿਲ ਵੇਪਨ ਸਿਸਟਮ-2 ਗਾਈਡੈਂਸ ਕਿੱਟਾਂ ਦਿੱਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿਚ 10 ਹਜ਼ਾਰ ਹਵਾ ਤੋਂ ਹਵਾ ਅਤੇ 10 ਹਜ਼ਾਰ ਹਵਾ ਤੋਂ ਜ਼ਮੀਨ ਨਿਸ਼ਾਨਿਆਂ ਲਈ ਵਰਤੀਆਂ ਜਾਣ ਵਾਲੀਆਂ ਪ੍ਰਣਾਲੀਆਂ ਸ਼ਾਮਿਲ ਹਨ। ਇਸ ਵੱਡੇ ਪੈਕੇਜ ਵਿਚ ਲਾਂਚਰ, ਰਾਕੇਟ ਮੋਟਰ, ਵਾਰਹੈੱਡ, ਫਿਊਜ਼, ਸਪੇਅਰ ਪਾਰਟਸ, ਮੁਰੰਮਤ ਸਮੱਗਰੀ, ਤਕਨੀਕੀ ਦਸਤਾਵੇਜ਼, ਸਿਖਲਾਈ ਉਪਕਰਨ ਅਤੇ ਲਾਜਿਸਟਿਕ ਸਹਾਇਤਾ ਵੀ ਸ਼ਾਮਿਲ ਹੋਵੇਗੀ। ਨਿਊ ਹੈਂਪਸ਼ਾਇਰ ਸਥਿਤ ਬੀ.ਏ.ਈ ਸਿਸਟਮਜ਼ ਨੂੰ ਇਸ ਸੌਦੇ ਦਾ ਮੁੱਖ ਠੇਕੇਦਾਰ ਦੱਸਿਆ ਗਿਆ ਹੈ। ਵਾਸ਼ਿੰਗਟਨ ਦਾ ਕਹਿਣਾ ਹੈ ਕਿ ਇਸ ਸੌਦੇ ਨਾਲ ਸਾਊਦੀ ਅਰਬ ਦੀ ਘਰੇਲੂ ਅਤੇ ਹਵਾਈ ਰੱਖਿਆ ਮਜ਼ਬੂਤ ਹੋਵੇਗੀ। ਨਾਲ ਹੀ ਉਸ ਦੀ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ ਤੱਕ ਸਟੀਕ ਹਮਲੇ ਕਰਨ ਦੀ ਸਮਰੱਥਾ ਵਿਚ ਵੀ ਵਾਧਾ ਹੋਵੇਗਾ।
ਪਿਛਲੀ ਖ਼ਬਰ ਸਿੱਖਿਆ ਪ੍ਰਣਾਲੀ ਕ੍ਰਾਂਤੀ ਤੋਂ ਬਿਨਾਂ ਠੀਕ ਨਹੀਂ ਹੋ ਸਕਦੀ - ਕੇਜਰੀਵਾਲ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਬਜ਼ੁਰਗ ਅਤੇ ਗੰਭੀਰ ਬਿਮਾਰ ਕੈਦੀਆਂ ਦੀ ਰਿਹਾਈ ਲਈ ਸੂਬਿਆਂ ਨੂੰ ਨੀਤੀ ਬਣਾਉਣ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।