04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪ੍ਰਧਾਨ ਮੰਤਰੀ ਵਲੋਂ ਦੂਜੀ ਵੀਡੀਓ ਜਾਰੀ

ਅਜੀਤ ਡੈਸਕ 25-07-2026
ਪਹਿਲੀ ਵੀਡੀਓ ਸੰਬੰਧੀ ਸਾਕਾਰਾਤਮਕ ਸੁਝਾਅ ਦੇਣ ਲਈ ਕੀਤਾ ਧੰਨਵਾਦ
ਚੰਡੀਗੜ੍ਹ, 24 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੂਜੀ ਰਾਤ ਇਕ ਹੋਰ ਵੀਡੀਓ ਜਾਰੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਪਹਿਲੀ ਵੀਡੀਓ ਸੰਬੰਧੀ ਉਨ੍ਹਾਂ ਕੋਲ ਕਈ ਸਾਕਾਰਾਤਮਕ ਸੁਝਾਅ ਆਏ ਹਨ, ਜਿਸ ਲਈ ਉਨ੍ਹਾਂ ਧੰਨਵਾਦ ਕੀਤਾ ਹੈ। ਇਹ ਵੀਡੀਓ ਇੰਸਟਾਗਰਾਮ ’ਤੇ ਜਾਰੀ ਕੀਤੀ ਗਈ ਹੈ। ਵੀਡੀਓ ਜਾਰੀ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਜ਼ਰੀਏ ਕੱਲ੍ਹ ਦੇਰ ਰਾਤ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ। ਬੀਤੇ ਕੱਲ੍ਹ ਦੀ ਵੀਡੀਓ ਨੂੰ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਬੀਤੀ ਅੱਧੀ ਰਾਤ ਨੂੰ ਬਣਾਈ ਰੀਲ ਦੇ ਸੰਦੇਸ਼ ’ਚ ਉਨ੍ਹਾਂ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਪੇਪਰ ਲੀਕ ਰੋਕਣ ਲਈ ਸੰਸਦ ਦੇ ਚੱਲ ਰਹੇ ਮੌਨਸੂਨ ਇਜਲਾਸ ਦੌਰਾਨ ਨਵਾਂ ਅਤੇ ਸਖ਼ਤ ਕਾਨੂੰਨ ਪੇਸ਼ ਕਰਨ ਜਾ ਰਹੀ ਹੈ। ਇਸ ਬਿੱਲ ਦੇ ਖਰੜੇ ਵਿਚ ਪ੍ਰੀਖਿਆ ਪੇਪਰ ਲੀਕ ਕਰਨ ਵਾਲੇ ਦੋਸ਼ੀਆਂ ਲਈ ਸਖ਼ਤ ਤੋਂ ਸਖ਼ਤ ਸਜ਼ਾਵਾਂ ਅਤੇ ਮਾਮਲਿਆਂ ਦੀ ਜਲਦੀ ਸੁਣਵਾਈ ਲਈ ਫਾਸਟ-ਟਰੈਕ ਅਦਾਲਤਾਂ ਦੀ ਸਥਾਪਨਾ ਕਰਨ ਦੀ ਵਿਸ਼ੇਸ਼ ਤਜਵੀਜ਼ ਰੱਖੀ ਗਈ ਹੈ।
ਪਿਛਲੀ ਖ਼ਬਰ ਇਹ ਭੁੱਖ ਹੜਤਾਲ ਦਾ ਅੰਤ ਨਹੀਂ, ਜਵਾਬਦੇਹੀ ਦੀ ਸ਼ੁਰੂਆਤ ਹੈ-ਸੋਨਮ ਵਾਂਗਚੁਕ ਅਗਲੀ ਖ਼ਬਰ ਕੇ. ਸ਼੍ਰੀਕਰ ਰੈੱਡੀ ਕਤਰ ’ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।