02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੰਜਾਬ ’ਚ 256.52 ਲੱਖ ਮੀਟ੍ਰਿਕ ਟਨ ਅਨਾਜ ਭੰਡਾਰਨ ਸਮਰੱਥਾ-ਪ੍ਰਹਿਲਾਦ ਜੋਸ਼ੀ

ਅਜੀਤ ਡੈਸਕ 30-07-2026

ਚੰਡੀਗੜ੍ਹ, 29 ਜੁਲਾਈ (ਏਜੰਸੀ)-ਕੇਂਦਰ ਨੇ ਬੁੱਧਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਪੰਜਾਬ ਵਿਚ ਕੁੱਲ ਅਨਾਜ ਭੰਡਾਰਨ ਸਮਰੱਥਾ 256.52 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਹੈ, ਜਿਸ ਵਿਚ ਭਾਰਤੀ ਖੁਰਾਕ ਨਿਗਮ ਅਤੇ ਰਾਜ ਏਜੰਸੀਆਂ ਸਾਂਝੇ ਤੌਰ ‘ਤੇ ਕਣਕ ਅਤੇ ਝੋਨੇ ਦੀ ਖਰੀਦ ਨੂੰ ਸੰਭਾਲਣ ਲਈ ਬੁਨਿਆਦੀ ਢਾਂਚੇ ਦਾ ਰੱਖ-ਰਖਾਅ ਕਰ ਰਹੀਆਂ ਹਨ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦੁਆਰਾ ਕੀਤੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਐਫ.ਸੀ.ਆਈ. ਕੋਲ ਪੰਜਾਬ ’ਚ 168.22 ਐਲ.ਐਮ.ਟੀ. ਦੀ ਭੰਡਾਰ ਸਮਰੱਥਾ ਹੈ। ਇਸ ਦੌਰਾਨ ਰਾਜ ਏਜੰਸੀਆਂ ਕੋਲ ਵਾਧੂ 88.30 ਐਲ.ਐਮ.ਟੀ. ਭੰਡਾਰ ਸਮਰੱਥਾ ਹੈ। ਕੁਲ ਮਿਲਾ ਕੇ ਰਾਜ ’ਚ ਉਪਲਬਧ ਭੰਡਾਰ ਸਮਰੱਥਾ 256.52 ਐਲ.ਐਮ.ਟੀ. ਹੈ। ਅਨਾਜ ਦੇ ਭੰਡਾਰਾਂ ਨੂੰ ਖੁੱਲ੍ਹੇ ’ਚ ਰੱਖੇ ਜਾਣ ਬਾਰੇ ਚਿੰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਅੱਗੇ ਦੱਸਿਆ ਕਿ ‘ਡਿਪੂ ਦਰਪਨ ਪੋਰਟਲ’ ਸਰਕਾਰ ਦੁਆਰਾ ਵਿਕਸਿਤ ਇਕ ਡਿਜੀਟਲ ਪਲੇਟਫਾਰਮ ਹੈ, ਜੋ ਕਿ ਜਨਤਕ ਵੰਡ ਪ੍ਰਣਾਲੀ ਅਧੀਨ ਅਨਾਜ ਡਿਪੂਆਂ ਅਤੇ ਗੋਦਾਮਾਂ ਵਿਚ ਪਾਰਦਰਸ਼ਿਤਾ, ਨਿਗਰਾਨੀ ਅਤੇ ਸੰਚਾਲਨ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਪੇਸ਼ ਕੀਤਾ ਗਿਆ ਹੈ। ਸਾਰੇ ਐਫ.ਸੀ.ਆਈ.-ਮਲਕੀਅਤ ਵਾਲੇ ਅਤੇ ਕਿਰਾਏ ‘ਤੇ ਲਏ ਗਏ ਗੋਦਾਮਾਂ ਨੂੰ ਪਲੇਟਫਾਰਮ ਨਾਲ ਜੋੜਿਆ ਗਿਆ ਹੈ। ਸਰਕਾਰ ਨੇ ਸਟੀਲ ਸਾਈਲੋਜ਼ ਰਾਹੀਂ ਵਿਗਿਆਨਕ ਤਰੀਕੇ ਨਾਲ ਅਨਾਜ ਰੱਖਣ ’ਤੇ ਵੀ ਜ਼ੋਰ ਦਿੱਤਾ। ਇਸ ਨੂੰ ਅਨਾਜ ਸੁਰੱਖਿਅਤ ਰੱਖਣ ਦਾ ਇਕ ਆਧੁਨਿਕ ਬਦਲ ਦੱਸਿਆ ਗਿਆ, ਜਿਸ ਨਾਲ ਜ਼ਮੀਨ ਦੀ ਜ਼ਰੂਰਤ ਘੱਟ ਪੈਂਦੀ ਹੈ ਅਤੇ ਆਵਾਜਾਈ ਅਤੇ ਪ੍ਰਬੰਧਨ ਲਾਗਤਾਂ ਵੀ ਘਟਦੀਆਂ ਹਨ। 1 ਜੁਲਾਈ, 2026 ਤੱਕ ਦੇਸ਼ ਭਰ ’ਚ 76 ਸਥਾਨਾਂ ‘ਤੇ ਕੁਲ 39 ਐਲ.ਐਮ.ਟੀ. ਸਮਰੱਥਾ ਵਾਲੇ ਸਟੀਲ ਸਾਈਲੋਜ਼ ਕਾਰਜਸ਼ੀਲ ਹੋ ਗਏ ਹਨ। ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ 13 ਸਥਾਨਾਂ ‘ਤੇ 9.25 ਐਲ.ਐਮ.ਟੀ. ਸਮਰੱਥਾ ਪੰਜਾਬ ’ਚ ਚਾਲੂ ਹੈ।

ਪਿਛਲੀ ਖ਼ਬਰ ਇਰਾਕ ’ਚ ਅਮਰੀਕਾ-ਸਾਊਦੀ ਹਵਾਈ ਹਮਲਿਆਂ ਵਿਚ 20 ਲੋਕਾਂ ਦੀ ਮੌਤ, 32 ਜ਼ਖ਼ਮੀ ਅਗਲੀ ਖ਼ਬਰ 35 ਲੱਖ ਟਨ ਝੋਨਾ ਬਿਨਾਂ ਛੜਾਈ ਅਜੇ ਵੀ ਪਿਆ ਹੈ ਮਿੱਲਾਂ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।