02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਇਰਾਕ ’ਚ ਅਮਰੀਕਾ-ਸਾਊਦੀ ਹਵਾਈ ਹਮਲਿਆਂ ਵਿਚ 20 ਲੋਕਾਂ ਦੀ ਮੌਤ, 32 ਜ਼ਖ਼ਮੀ

ਅਜੀਤ ਡੈਸਕ 30-07-2026

ਬਗਦਾਦ, 29 ਜੁਲਾਈ (ਯੂ.ਐਨ.ਆਈ.)-ਅਮਰੀਕਾ ਤੇ ਸਾਊਦੀ ਅਰਬ ਵਲੋਂ ਇਰਾਕ ਭਰ ’ਚ ਈਰਾਨ ਨਾਲ ਜੁੜੇ ‘ਲੌਜਿਸਟਿਕਸ ਅਤੇ ਹਥਿਆਰਾਂ ਦੇ ਸਥਾਨਾਂ’ ’ਤੇ ਤਾਲਮੇਲ ਵਾਲੇ ਹਵਾਈ ਹਮਲੇ ਕੀਤੇ ਜਾਣ ਬਾਅਦ 20 ਲੋਕ ਮਾਰੇ ਗਏ ਅਤੇ 32 ਹੋਰ ਜ਼ਖ਼ਮੀ ਹੋ ਗਏ, ਜਿਸ ਕਾਰਨ ਬਗਦਾਦ ਨੇ ਇਕ ਐਮਰਜੈਂਸੀ ਰਾਸ਼ਟਰੀ ਸੁਰੱਖਿਆ ਮੀਟਿੰਗ ਬੁਲਾਈ ਕਿਉਂਕਿ ਤਹਿਰਾਨ ਨੇ ਜਾਰਡਨ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਜਵਾਬੀ ਮਿਜ਼ਾਈਲ ਹਮਲਿਆਂ ਦਾ ਐਲਾਨ ਕੀਤਾ। ਪਾਪੁਲਰ ਮੋਬੀਲਾਈਜ਼ੇਸ਼ਨ ਫੋਰਸਿਜ਼ ਇਰਾਕ ਦੇ ਅਧਿਕਾਰਤ ਸੁਰੱਖਿਆ ਉਪਕਰਣ ਦੇ ਅੰਦਰ ਇੱਕ ਅੰਬਰੇਲਾ ਸੰਗਠਨ ਹੈ । ਟੈਲੀਗ੍ਰਾਮ ’ਤੇ ਪੋਸਟ ਕੀਤੇ ਗਏ ਪਾਪੂਲਰ ਮੋਬੀਲਾਈਜ਼ੇਸ਼ਨ ਫੋਰਸਿਜ਼ (ਪੀ.ਐਮ.ਐਫ.) ਦੇ ਇੱਕ ਬਿਆਨ ਅਨੁਸਾਰ, ਇਰਾਕ ਵਿਚ ਈਰਾਨ ਨਾਲ ਜੁੜੇ ‘ਲੌਜਿਸਟਿਕਸ ਅਤੇ ਹਥਿਆਰਾਂ ਦੇ ਸਥਾਨਾਂ’ ’ਤੇ ਅਮਰੀਕੀ ਅਤੇ ਸਾਊਦੀ ਅਰਬ ਦੀਆਂ ਫੌਜਾਂ ਵਲੋਂ ਸਾਂਝੇ ਹਮਲੇ ਕੀਤੇ ਜਾਣ ਤੋਂ ਬਾਅਦ 20 ਲੋਕ ਮਾਰੇ ਗਏ ਅਤੇ 32 ਹੋਰ ਜ਼ਖਮੀ ਹੋ ਗਏ। ਈਰਾਨ-ਸਹਿਯੋਗੀ ਸਮੂਹ ਨੇ ਕਿਹਾ ਕਿ ਹਮਲਿਆਂ ਨੇ ਬਗਦਾਦ, ਵਾਸਿਤ, ਨੀਨਵੇਹ, ਬਸਰਾ, ਕਿਰਕੁਕ, ਕਰਬਲਾ ਅਤੇ ਦਿਆਲਾ ਸਮੇਤ ਸੱਤ ਇਰਾਕੀ ਸੂਬਿਆਂ ਵਿਚ ਉਸਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਫੌਜੀ ਹੈੱਡਕੁਆਰਟਰ, ਵਾਹਨਾਂ ਅਤੇ ਉਪਕਰਣਾਂ ਨੂੰ ਵੱਖ-ਵੱਖ ਪੱਧਰ ’ਤੇ ਨੁਕਸਾਨ ਪਹੁੰਚਿਆ। ਪੀ.ਐਮ.ਐਫ. ਨੇ ਕਿਹਾ ਕਿ ਸ਼ੁਰੂਆਤੀ ਪੜਾਅ ਵਿਚ ਮਾਰੇ ਗਏ ਲੋਕਾਂ ਦੇ ਅੰਕੜੇ ਦਰਜ ਕੀਤੇ ਗਏ ਹਨ ਅਤੇ ਫੀਲਡ ਮੁਲਾਂਕਣ ਜਾਰੀ ਰਹਿਣ ਨਾਲ ਇਹ ਵਧ ਸਕਦੇ ਹਨ ।

ਪਿਛਲੀ ਖ਼ਬਰ ਪ੍ਰਦਰਸ਼ਨਕਾਰੀ ਵਿਦਿਆਰਥੀ ਅੱਤਵਾਦੀ ਨਹੀਂ, ਸਰਕਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ-ਦਿਪਕੇ ਅਗਲੀ ਖ਼ਬਰ ਪੰਜਾਬ ’ਚ 256.52 ਲੱਖ ਮੀਟ੍ਰਿਕ ਟਨ ਅਨਾਜ ਭੰਡਾਰਨ ਸਮਰੱਥਾ-ਪ੍ਰਹਿਲਾਦ ਜੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।