02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ

ਅਜੀਤ ਡੈਸਕ 31-07-2026

ਇਸੇ ਦੌਰਾਨ ਦੇਰ ਰਾਤ ਹੋਏ ਪੁਰਸ਼ਾਂ ਦੇ 110 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ’ਚ ਲਵਪ੍ਰੀਤ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। ਉਸਨੇ ਪੁਰਸ਼ਾਂ ਦੇ 110 ਕਿਲੋਗ੍ਰਾਮ ਭਾਰ ਵਰਗ ਵਿਚ ਕੁੱਲ 388 ਕਿਲੋਗ੍ਰਾਮ ਭਾਰ ਚੁੱਕਿਆ।ਲਵਪ੍ਰੀਤ ਸਿੰਘ ਨੇ ਸਨੈਚ ਵਿਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿਚ 212 ਕਿਲੋਗ੍ਰਾਮ ਭਾਰ ਚੁੱਕਿਆ। ਉਹ ਆਪਣੀ ਤੀਜੀ ਕੋਸ਼ਿਸ਼ ਵਿਚ 217 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ’ਚ ਅਸਫਲ ਰਿਹਾ। ਇਸ ਦੌਰਾਨ, ਨਿਊਜ਼ੀਲੈਂਡ ਦੇ ਡੇਵਿਡ ਐਂਡਰਿਊਜ਼ ਨੇ 389 ਕਿਲੋਗ੍ਰਾਮ ਦੇ ਖੇਡਾਂ ਦੇ ਰਿਕਾਰਡ ਭਾਰ ਨਾਲ ਸੋਨ ਤਗਮਾ ਜਿੱਤਿਆ। ਲਵਪ੍ਰੀਤ ਸਿੰਘ ਦੀ ਤਗਮਾ ਜਿੱਤਣ ਤੋਂ ਬਾਅਦ, ਭਾਰਤ ਤਗਮਾ ਸੂਚੀ ਵਿਚ 9ਵੇਂ ਸਥਾਨ ‘ਤੇ ਹੈ। ਦੇਸ਼ ਦੇ ਕੁੱਲ 16 ਤਗਮੇ ਹਨ, ਜਿਸ ਵਿੱਚ 3 ਸੋਨ, 10 ਚਾਂਦੀ ਅਤੇ 3 ਕਾਂਸੀ ਸ਼ਾਮਿਲ ਹਨ।

ਪਿਛਲੀ ਖ਼ਬਰ ਕੇਂਦਰ ਪ੍ਰਦਰਸ਼ਨਾਂ ਦੌਰਾਨ ਤਾਇਨਾਤ ਆਰ.ਏ.ਐਫ. ਦੇ ਗੋਲਾ-ਬਾਰੂਦ ਰਿਕਾਰਡ ਸੁਰੱਖਿਅਤ ਰੱਖੇ-ਸੁਪਰੀਮ ਕੋਰਟ ਅਗਲੀ ਖ਼ਬਰ ਗਾਵਿਤ ਨੇ ਸੋਨ ਤੇ ਬਾਸਿਲ ਨੇ ਚਾਂਦੀ ਦੇ ਤਗਮੇ ਦੇਸ਼ ਦੀ ਝੋਲੀ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।