02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਗਾਵਿਤ ਨੇ ਸੋਨ ਤੇ ਬਾਸਿਲ ਨੇ ਚਾਂਦੀ ਦੇ ਤਗਮੇ ਦੇਸ਼ ਦੀ ਝੋਲੀ ਪਾਏ

ਅਜੀਤ ਡੈਸਕ 31-07-2026

ਗਲਾਸਗੋ, 30 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਪੈਰਾ-ਐਥਲੈਟਿਕਸ ਮੁਕਾਬਲੇ ’ਚ ਪੁਰਸ਼ਾਂ ਦੇ 100 ਮੀਟਰ ਟੀ47 ਈਵੈਂਟ ’ਚ ਚੋਟੀ ਦੇ 2 ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਹੈ, ਜਿਸ ’ਚ ਦਿਲੀਪ ਮਹਾਦੂ ਗਾਵਿਤ ਨੇ ਸੋਨ ਤਗਮਾ ਤੇ ਮੁਹੰਮਦ ਬਾਸਿਲ ਮੌਰਸਿੰਗੰਕਥ ਨੇ ਚਾਂਦੀ ਦਾ ਤਗਮਾ ਜਿੱਤਿਆ। ਦਿਲੀਪ ਨੇ ਇਕ ਨਵਾਂ ਖੇਡਾਂ ਦਾ ਰਿਕਾਰਡ ਤੇ 10.71 ਸਕਿੰਟ ਦਾ ਸੀਜ਼ਨ-ਸਰਬੋਤਮ ਸਮਾਂ ਬਣਾ ਕੇ ਸੋਨ ਤਗਮਾ ਜਿੱਤਿਆ।
ਇਸ ਦੌਰਾਨ, ਬਾਸਿਲ ਨੇ 10.83 ਸਕਿੰਟ ਦੇ ਸੀਜ਼ਨ-ਸਰਬੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਇੰਗਲੈਂਡ ਦੇ ਕੇਵਿਨ ਸੈਂਟੋਸ ਨੇ 10.85 ਸਕਿੰਟ ਦੇ ਸੀਜ਼ਨ-ਸਰਬੋਤਮ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਹ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦਾ ਤੀਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ, ਮੀਰਾਬਾਈ ਚਾਨੂ ਨੇ ਔਰਤਾਂ ਦੇ 48 ਕਿਲੋਗ੍ਰਾਮ ਵੇਟਲਿਫਟਿੰਗ ਵਰਗ ’ਚ ਸੋਨ ਤਗਮਾ ਜਿੱਤਿਆ ਸੀ ਤੇ ਸ਼ਰਮੀਲਾ ਧਨਖੜ ਨੇ ਔਰਤਾਂ ਦੇ ਸ਼ਾਟ ਪੁਟ ਐਫ਼57 ਪੈਰਾ-ਐਥਲੈਟਿਕਸ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਸੀ।
ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੈਰਾ-ਐਥਲੀਟਾਂ ਦਿਲੀਪ ਮਹਾਦੂ ਗਾਵਿਤ ਤੇ ਮੁਹੰਮਦ ਬਾਸਿਲ ਮੌਰਸਿੰਗੰਕਥ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਦਿਲੀਪ ਮਹਾਦੂ ਗਾਵਿਤ ਨੂੰ ਸੋਨ ਤਗਮਾ ਜਿੱਤਣ, ਇਕ ਨਵਾਂ ਖੇਡ ਰਿਕਾਰਡ ਸਥਾਪਤ ਕਰਨ ਤੇ ‘ਸੀਜ਼ਨ-ਸਰਬੋਤਮ’ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਵਧਾਈਆਂ। ਮੁਹੰਮਦ ਬਾਸਿਲ ਨੂੰ ਉਨ੍ਹਾਂ ਦੀ ਸਫਲਤਾ ਤੇ ਸੀਜ਼ਨ-ਸਰਬੋਤਮ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਸਦੀ ਇਹ ਸਫਲਤਾ ਉਸਦੀ ਸਖਤ ਮਿਹਨਤ ਤੇ ਧਿਆਨ ਨੂੰ ਦਰਸਾਉਂਦੀ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਰਾਜ ਸਭਾ ’ਚ ਤਿੱਖੀ ਬ­ਹਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।