02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ’ਚ ਬੇਰਹਿਮ ਕਾਰਵਾਈ ਲਈ ਜਵਾਬਦੇਹ ਠਹਿਰਾਇਆ ਜਾਵੇ- ਭਾਰਤ

ਅਜੀਤ ਡੈਸਕ 01-08-2026
ਨਵੀਂ ਦਿੱਲੀ, 31 ਜੁਲਾਈ (ਪੀ.ਟੀ.ਆਈ)-ਭਾਰਤ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਮਕਬੂਜ਼ਾ ਕਸ਼ਮੀਰ ’ਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਖਿਲਾਫ਼ ਪਾਕਿਸਤਾਨੀ ਫ਼ੌਜ ਵਲੋੋਂ ਕੀਤੀ ਬੇਰਹਿਮ ਕਾਰਵਾਈ ਅਤੇ ਲੋਕਾਂ ’ਤੇ ਕੀਤੇ ਅੱਤਿਆਚਾਰ ਲਈ ਇਸਲਾਮਾਬਾਦ ਨੂੰ ਜਵਾਬਦੇਹ ਠਹਿਰਾਇਆ ਜਾਵੇ। ਮਕਬੂਜ਼ਾ ਕਸ਼ਮੀਰ ’ਚ ਸਥਾਨਕ ਚੋਣਾਂ ਦਰਮਿਆਨ 27 ਜੁਲਾਈ ਤੋਂ ਪਾਕਿ ਫ਼ੌਜ ਵਲੋਂ ਕੀਤੀ ਕਾਰਵਾਈ ’ਚ ਕਰੀਬ 40 ਮੌਤਾਂ ਹੋ ਚੁੱਕੀਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਪਾਕਿ ਪ੍ਰਸ਼ਾਸਨ ਮਕਬੂਜ਼ਾ ਕਸ਼ਮੀਰ ’ਚ ਨਾਗਰਿਕਾਂ ਖਿਲਾਫ਼ ਬੇਰਹਿਮ ਕਾਰਵਾਈ ਕਰਦਾ ਰਿਹਾ ਹੈ। ਮਕਬੂਜ਼ਾ ਕਸ਼ਮੀਰ ’ਚ ਪਿਛਲੇ ਮਹੀਨੇ ਤੋਂ ਹੀ ਮਹਿੰਗਾਈ, ਪ੍ਰਸ਼ਾਸਨਿਕ ਉਦਾਸੀਨਤਾ ਅਤੇ ਘੱਟ ਗਿਣਤੀਆਂ ਖਿਲਾਫ਼ ਸਿਆਸੀ ਭੇਦਭਾਵ ਅਤੇ ਅੱਤਿਆਚਾਰਾਂ ਨੂੰ ਲੈ ਕੇ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਦੌਰਾਨ 40 ਤੋਂ ਵੱਧ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਪਾਕਿ ਸਰਕਾਰ ਦੀ ਨਿਰਦੋਸ਼ ਲੋਕਾਂ ਪ੍ਰਤੀ ਬੇਰੁਖੀ ਉਸ ਵੇਲੇ ਸਾਹਮਣੇ ਆਈ ਜਦੋਂ ਰੱਖਿਆ ਮੰਤਰੀ ਨੇ ਪ੍ਰਦਰਸ਼ਨਕਾਰੀ ਨਾਗਰਿਕਾਂ ਨੂੰ ਦੁਸ਼ਮਣ ਕਰਾਰ ਦਿੱਤਾ। ਜਾਇਸਵਾਲ ਨੇ ਕਿਹਾ ਕਿ ਹਿੰਸਕ ਸ਼ਾਸਨ ਦਾ ਸਾਹਮਣਾ ਕਰਦੇ ਹੋਏ ਲੋਕਾਂ ਨੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਇਨ੍ਹਾਂ ਹੱਤਿਆਵਾਂ ਦੀ ਸੁਤੰਤਰ ਜਾਂਚ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਸ਼ਹਿਜਾਦ ਪੂਨਾਵਾਲਾ ਨੇ ਛੱਡੀ ਭਾਜਪਾ ਅਗਲੀ ਖ਼ਬਰ ਮਕਬੂਜ਼ਾ ਕਸ਼ਮੀਰ ਤੋਂ ਵਿਸਥਾਪਿਤ ਲੋਕਾਂ ਦਾ ਜੰਮੂ ’ਚ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।