02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪਾਕਿ ’ਚ ਕੋਲਾ ਖਾਣ ’ਚ ਧਮਾਕਾ-34 ਮਜ਼ਦੂਰਾਂ ਦੀ ਮੌਤ

ਅਜੀਤ ਡੈਸਕ 01-08-2026

ਅੰਮ੍ਰਿਤਸਰ, 31 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੋਇਟਾ ਦੇ ਬਾਹਰਵਾਰ ਇਕ ਕੋਲਾ ਖਾਣ ’ਚ ਹੋਏ ਵੱਡੇ ਧਮਾਕੇ ਵਿਚ ਘੱਟੋ-ਘੱਟ 34 ਮਜ਼ਦੂਰ ਮਾਰੇ ਗਏ, ਜਦੋਂ ਕਿ 10 ਹੋਰ ਅਜੇ ਵੀ ਜ਼ਮੀਨ ਦੇ ਹੇਠਾਂ ਫਸੇ ਹੋਏ ਹਨ। ਅਧਿਕਾਰੀਆਂ ਅਨੁਸਾਰ ਮਲਬੇ ਹੇਠਾਂ ਫਸੇ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਮੰਨੀ ਜਾ ਰਹੀ ਹੈ ਅਤੇ ਬਚਾਅ ਕਾਰਜ ਜਾਰੀ ਹਨ। ਸਰਕਾਰੀ ਖਾਣ ਦੇ ਪ੍ਰਬੰਧਕ ਗਨੀ ਬਲੋਚ ਦੇ ਅਨੁਸਾਰ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਮੀਥੇਨ ਗੈਸ ਦੀ ਜ਼ਿਆਦਾ ਗਾੜ੍ਹਾਪਨ ਕਾਰਨ ਹੋਇਆ। ਉਨ੍ਹਾਂ ਨੇ ਕਿਹਾ ਕਿ ਹਾਦਸੇ ਤੋਂ ਕੁਝ ਘੰਟਿਆਂ ਬਾਅਦ 7 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਇਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਗਨੀ ਬਲੋਚ ਨੇ ਕਿਹਾ ਕਿ ਸਾਰੇ ਫਸੇ ਮਜ਼ਦੂਰਾਂ ਦਾ ਪਤਾ ਲੱਗਣ ਤੱਕ ਬਚਾਅ ਕਾਰਜ ਜਾਰੀ ਰਹਿਣਗੇ। ਹਾਲਾਂਕਿ, ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੀਥੇਨ ਗੈਸ ਧਮਾਕੇ ਤੋਂ ਬਾਅਦ ਆਕਸੀਜਨ ਦਾ ਪੱਧਰ ਜ਼ੀਰੋ ਦੇ ਨੇੜੇ ਆ ਗਿਆ ਹੈ, ਜਿਸ ਨਾਲ ਬਚੇ ਲੋਕਾਂ ਨੂੰ ਲੱਭਣ ਦੀ ਸੰਭਾਵਨਾ ਘੱਟ ਹੋ ਗਈ ਹੈ। ਨਤੀਜੇ ਵਜੋਂ, ਬਚਾਅ ਟੀਮਾਂ ਬਹੁਤ ਸਾਵਧਾਨੀ ਨਾਲ ਖਾਣ ਦੇ ਅੰਦਰ ਅੱਗੇ ਵਧ ਰਹੀਆਂ ਹਨ।

ਪਿਛਲੀ ਖ਼ਬਰ ਭਾਰਤ ’ਚ ਮੈਟਾ ਮੁਖੀ ਅਤੇ ਇੰਸਟਾਗ੍ਰਾਮ ਖਾਤਾ ਸੰਚਾਲਕਾਂ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਤਸਲੀਮਾ 19 ਸਾਲਾਂ ਬਾਅਦ ਕੋਲਕਾਤਾ ਪਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।