02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਭਾਰਤ ’ਚ ਮੈਟਾ ਮੁਖੀ ਅਤੇ ਇੰਸਟਾਗ੍ਰਾਮ ਖਾਤਾ ਸੰਚਾਲਕਾਂ ਵਿਰੁੱਧ ਕੇਸ ਦਰਜ

ਅਜੀਤ ਡੈਸਕ 01-08-2026
ਹੈਦਰਾਬਾਦ, 31 ਜੁਲਾਈ (ਪੀ.ਟੀ.ਆਈ)-ਹੈਦਰਾਬਾਦ ਵਿਚ ਸਾਈਬਰ ਕਰਾਈਮ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੀ ਅਗਵਾਈ ਹੇਠ ਹੋਏ ਨੀਟ ਪੇਪਰ ਲੀਕ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਵਾਲੀ ਕਥਿਤ ਤੌਰ ’ਤੇ ਤੋੜੀ-ਮਰੋੜੀ ਗਈ ਅਤੇ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਕਈ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਦੇ ਸੰਚਾਲਕਾਂ ਅਤੇ ਮੂਲ ਕੰਪਨੀ ਮੈਟਾ ਦੇ ਭਾਰਤ ’ਚ ਮੁਖੀ ਵਿਰੁੱਧ ਕੇਸ ਦਰਜ ਕਰ ਲਏ ਹਨ। ਐਫ.ਆਈ.ਆਰ. ਦੇ ਅਨੁਸਾਰ 29 ਜੁਲਾਈ ਨੂੰ ਸ਼ਾਮ 7:40 ਵਜੇ ਟੀ. ਸਾਈ ਕਿਰਨ ਗੌੜ ਸੋਸ਼ਲ ਮੀਡੀਆ ਕੋਰ ਕਮੇਟੀ ਮੈਂਬਰ ਭਾਜਪਾ ਤੇਲੰਗਾਨਾ ਵਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ।ਸ਼ਿਕਾਇਤ ਵਿੱਚ ਗੌੜ ਨੇ ਦੱਸਿਆ ਕਿ 29 ਜੁਲਾਈ ਨੂੰ ਦੁਪਹਿਰ 2:00 ਵਜੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਉਸ ਦੀ ਨਜ਼ਰ ਅਜਿਹੀਆਂ ਰੀਲਾਂ ਅਤੇ ਪੋਸਟਾਂ ‘ਤੇ ਪਈ ਜੋ ਭਾਰਤ ਦੇ ਪ੍ਰਧਾਨ ਮੰਤਰੀ ਪ੍ਰਤੀ ਕਥਿਤ ਤੌਰ ’ਤੇ ਅਪਮਾਨਜਨਕ ਸਨ ਅਤੇ ਰਾਸ਼ਟਰੀ ਅਖੰਡਤਾ ਲਈ ਨੁਕਸਾਨਦੇਹ ਬਿਰਤਾਂਤਾਂ ਨੂੰ ਉਤਸ਼ਾਹਿਤ ਕਰਦੀਆਂ ਜਾਪਦੀਆਂ ਸਨ। ਸ਼ਿਕਾਇਤਕਰਤਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਰੀਲਾਂ ਅਤੇ ਪੋਸਟਾਂ ਦੇ 20 ਯੂ.ਆਰ.ਐੱਲ. ਸੂਚੀਬੱਧ ਕੀਤੇ ਅਤੇ ਜਾਂਚ ਦੀ ਮੰਗ ਕੀਤੀ। ਉਸ ਨੇ ਦੋਸ਼ ਲਾਇਆ ਕਿ ਇਹ ਸਮੱਗਰੀ ਨਫ਼ਰਤ ਭੜਕਾ ਸਕਦੀ ਹੈ, ਗਲਤ ਜਾਣਕਾਰੀ ਫੈਲਾ ਸਕਦੀ ਹੈ ਅਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰ ਸਕਦੀ ਹੈ। ਗੌੜ ਨੇ ਪੁਲਿਸ ਨੂੰ ਇਲੈਕਟ੍ਰਾਨਿਕ ਸਬੂਤ ਸੁਰੱਖਿਅਤ ਰੱਖਣ, ਖਾਤੇ ਚਲਾਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ, ਪੂਰੀ ਜਾਂਚ ਕਰਨ ਅਤੇ ਖਾਤੇ ਦੇ ਵੇਰਵੇ ਪ੍ਰਾਪਤ ਕਰਨ ਲਈ ਮੈਟਾ ਪਲੇਟਫਾਰਮਸ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਕੁੱਲੂ ’ਚ ਕਾਰ ’ਤੇ ਪੱਥਰ ਡਿੱਗਣ ਨਾਲ ਡਾਕਟਰ ਅਤੇ ਉਸ ਦੀ ਪਤਨੀ ਦੀ ਮੌਤ-ਬੇਟੀ ਗੰਭੀਰ ਅਗਲੀ ਖ਼ਬਰ ਪਾਕਿ ’ਚ ਕੋਲਾ ਖਾਣ ’ਚ ਧਮਾਕਾ-34 ਮਜ਼ਦੂਰਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।