ਨਵੀਂ ਦਿੱਲੀ, 3 ਅਗਸਤ (ਉਪਮਾ ਡਾਗਾ ਪਾਰਥ)-ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ 3 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਭਾਜਪਾ ਨੂੰ 2-1 ਨਾਲ ਝਟਕਾ ਲੱਗਾ ਹੈ, ਜਿਸ ਤਹਿਤ ਭਾਜਪਾ ਬਾਂਕੀਪੁਰ ਸੀਟ, ਜੋ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਰਵਾਇਤੀ ਸੀਟ ਹੈ, ਜਿਸ ਤੋਂ ਉਹ ਲਗਾਤਾਰ 5 ਵਾਰ ਵਿਧਾਇਕ ਰਹੇ ਹਨ, ਹਾਰ ਗਈ। ਬਿਹਾਰ ਦੇ ਬਾਂਕੀਪੁਰ ਤੋਂ ਜਨਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 18,953 ਵੋਟਾਂ ਦੇ ਫਰਕ ਨਾਲ ਜਿੱਤ ਗਏ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਦਤਿਆ ’ਚ ਕਾਂਗਰਸ ਉਮੀਦਵਾਰ ਘਨਸ਼ਿਆਮ ਸਿੰਘ ਨੇ 6016 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਹ ਸੀਟ ਮੱਧ ਪ੍ਰਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੀ ਰਹੀ ਹੈ। ਭਾਜਪਾ ਨੇ ਇਥੇ ਮਿਸ਼ਰਾ ਦੀ ਟਿਕਟ ਕੱਟ ਕੇ ਆਸ਼ੂਤੋਸ਼ ਤਿਵਾੜੀ ਨੂੰ ਉਮੀਦਵਾਰ ਬਣਾਇਆ ਸੀ। ਹਾਲਾਂਕਿ ਭਾਜਪਾ ਲਈ ਗੁਜਰਾਤ ਦੇ ਮਾਂਜਲਪੁਰ ਤੋਂ ਰਾਹਤ ਭਰੀ ਖ਼ਬਰ ਮਿਲੀ ਹੈ, ਜਿਸ ’ਚ ਭਾਜਪਾ ਦੇ ਸਤੇਂਦਰ ਭਾਈ ਪਟੇਲ ਨੇ 36030 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਹਾਲਾਂਕਿ ਮਾਂਜਲਪੁਰ ’ਚ ਵੀ ਭਾਜਪਾ ਦੀ ਜਿੱਤ ਦਾ ਫ਼ਾਸਲਾ ਘੱਟ ਹੋਇਆ ਹੈ। 2022 ’ਚ ਯੋਗੇਸ਼ ਪਟੇਲ ਨੇ ਇਸ ਸੀਟ ’ਤੇ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ।
ਭਾਜਪਾ ਨੂੰ ਬਿਹਾਰ ’ਚ ਵੱਡਾ ਝਟਕਾ
ਨਵੀਂ ਦਿੱਲੀ, 3 ਅਗਸਤ (ਉਪਮਾ ਡਾਗਾ ਪਾਰਥ)-ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ 3 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਭਾਜਪਾ ਨੂੰ 2-1 ਨਾਲ ਝਟਕਾ ਲੱਗਾ ਹੈ, ਜਿਸ ਤਹਿਤ ਭਾਜਪਾ ਬਾਂਕੀਪੁਰ ਸੀਟ, ਜੋ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਰਵਾਇਤੀ ਸੀਟ ਹੈ, ਜਿਸ ਤੋਂ ਉਹ ਲਗਾਤਾਰ 5 ਵਾਰ ਵਿਧਾਇਕ ਰਹੇ ਹਨ, ਹਾਰ ਗਈ। ਬਿਹਾਰ ਦੇ ਬਾਂਕੀਪੁਰ ਤੋਂ ਜਨਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 18,953 ਵੋਟਾਂ ਦੇ ਫਰਕ ਨਾਲ ਜਿੱਤ ਗਏ।
ਅਜੀਤ ਡੈਸਕ
04-08-2026