04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਾਂਗਰਸ ਪਾਰਟੀ ਸਹੀ ਦਿਸ਼ਾ ’ਚ ਅੱਗੇ ਵਧ ਰਹੀ, ਵਿਰੋਧ ਤੋਂ ਕੋਈ ਫ਼ਰਕ ਨਹੀਂ ਪਵੇਗਾ-ਬਘੇਲ

ਬਠਿੰਡਾ/ਗੋਨਿਆਣਾ, 3 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ/ਲਛਮਣ ਦਾਸ ਗਰਗ)-ਅੱਜ ਗੋਨਿਆਣਾ ਮੰਡੀ ਵਿਚ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪੱਧਰੀ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦੂਜੀਆਂ ਪਾਰਟੀਆਂ ਦੀ ਥਾਂ ਆਪਣੇ ਸੰਗਠਨ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਆਪ ਦੇ ਕਈ ਆਗੂ ਪਹਿਲਾਂ ਹੀ ਉਸ ਦਾ ਸਾਥ ਛੱਡ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਆਗੂ ਵੀ ਪਾਰਟੀ ਤੋਂ ਦੂਰ ਹੋ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਇਸ ਸਮੇਂ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵੇਂ ਕਾਂਗਰਸ ਤੋਂ ਘਬਰਾਈਆਂ ਹੋਈਆਂ ਹਨ।

ਅਜੀਤ ਡੈਸਕ 04-08-2026

ਬਠਿੰਡਾ/ਗੋਨਿਆਣਾ, 3 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ/ਲਛਮਣ ਦਾਸ ਗਰਗ)-ਅੱਜ ਗੋਨਿਆਣਾ ਮੰਡੀ ਵਿਚ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪੱਧਰੀ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦੂਜੀਆਂ ਪਾਰਟੀਆਂ ਦੀ ਥਾਂ ਆਪਣੇ ਸੰਗਠਨ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਆਪ ਦੇ ਕਈ ਆਗੂ ਪਹਿਲਾਂ ਹੀ ਉਸ ਦਾ ਸਾਥ ਛੱਡ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਆਗੂ ਵੀ ਪਾਰਟੀ ਤੋਂ ਦੂਰ ਹੋ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਇਸ ਸਮੇਂ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵੇਂ ਕਾਂਗਰਸ ਤੋਂ ਘਬਰਾਈਆਂ ਹੋਈਆਂ ਹਨ। ਬਘੇਲ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਲਗਾਏ ਜਾ ਰਹੇ ਪੋਸਟਰ ਅਤੇ ਹੋਰ ਗਤੀਵਿਧੀਆਂ ਵੀ ਸਿਆਸੀ ਵਿਰੋਧੀਆਂ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹਨ, ਪਰ ਕਾਂਗਰਸ ਪਾਰਟੀ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ । ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦਾ ਮਕਸਦ ਹਰ ਬੂਥ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਆਪਸੀ ਸਮਝ ਨਾਲ ਕੰਮ ਕਰ ਰਹੀਆਂ ਹਨ ਅਤੇ ਕਾਂਗਰਸ ਦੇ ਸਮਰਥਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਮੌਕੇ ਪ੍ਰੋਗਰਾਮ ਦੇ ਪ੍ਰਬੰਧਕ ਕ੍ਰਮਵਾਰ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਬੂਥ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਕੋਟਭਾਈ ਅਤੇ ਗਰਗ ਨੇ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਨੂੰ ਵਿਸ਼ਵਾਸ ਦਿਵਾਇਆ ਕਿ ਆਗਾਮੀ ਆਮ ਚੋਣਾਂ ਦੌਰਾਨ ਜ਼ਿਲ੍ਹਾ ਬਠਿੰਡਾ ਅਧੀਨ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ । ਇਸ ਮੌਕੇ ਪੰਜਾਬ ਕਾਂਗਰਸ ਦੇ ਸਹਾਇਕ ਇੰਚਾਰਜ ਰਵਿੰਦਰ ਡਾਲਵੀ, ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ, ਕੁਲਵੀਰ ਸਿੰਘ ਜ਼ੀਰਾ, ਜਗਦੇਵ ਸਿੰਘ ਕਮਾਲੂ, ਰੁਪਿੰਦਰ ਕੌਰ ਰੂਬੀ (ਤਿੰਨੋ ਸਾਬਕਾ ਵਿਧਾਇਕ), ਟਹਿਲ ਸਿੰਘ ਸੰਧੂ, ਕੇਕੇ ਅਗਰਵਾਲ, ਪਵਨ ਮਾਨੀ, ਡਾ. ਜੀਵਨਜੋਤ ਕੌਰ ਭੱਟੀ, ਅਵਤਾਰ ਸਿੰਘ ਗੋਨਿਆਣਾ, ਰੁਪਿੰਦਰਪਾਲ ਸਿੰਘ ਕੋਟਭਾਈ, ਗੋਬਿੰਦ ਰਾਮ ਜਿੰਦਲ ਸਾਬਕਾ ਪ੍ਰਧਾਨ ਨਗਰ ਕੌਂਸਲ, ਰਾਜ ਕੁਮਾਰ ਸ਼ਹਿਰੀ ਪ੍ਰਧਾਨ, ਸੁਖਪ੍ਰੀਤ ਕੌਰ ਜ਼ਿਲ੍ਹਾ ਮੀਤ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਮੌਜੂਦ ਸਨ।
ਰਾਜਾ ਵੜਿੰਗ ਦੇ ਸੰਬੋਧਨ ਦੌਰਾਨ ਚੰਨੀ ਦੇ ਹੱਕ ’ਚ ਨਾਅਰੇਬਾਜ਼ੀ 
ਗੋਨਿਆਣਾ ਵਿਖੇ ਕਾਂਗਰਸ ਪਾਰਟੀ ਦੇ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਉਸ ਵੇਲੇ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਬੋਧਨ ਦੌਰਾਨ ਕੁਝ ਵਰਕਰਾਂ ਨੇ ‘ਚੰਨੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ । ਇਸ ਦੌਰਾਨ ਰਾਜਾ ਵੜਿੰਗ ਨੇ ਇੱਕ ਸਮਰਥਕ ਨੂੰ ਸਟੇਜ ’ਤੇ ਬੁਲਾ ਕੇ ਕਿਹਾ ਕਿ ਜੇਕਰ ਉਹ ਚਰਨਜੀਤ ਚੰਨੀ ਦੇ ਕਹਿਣ ’ਤੇ ਆਇਆ ਹੈ ਤਾਂ ਉਨ੍ਹਾਂ ਨਾਲ ਫ਼ੋਨ ’ਤੇ ਗੱਲ ਕਰਵਾ ਦੇਵੇ । ਵੜਿੰਗ ਦੀ ਮੌਜੂਦਗੀ ’ਚ ਉਕਤ ਨੌਜਵਾਨ ਨੇ ਚੰਨੀ ਦਾ ਮੋਬਾਈਲ ਨੰਬਰ ਵੀ ਮਿਲਾਇਆ ਪਰ, ਉਨ੍ਹਾਂ ਫ਼ੋਨ ਨਹੀਂ ਚੁੱਕਿਆ, ਜਿਸ ਬਾਅਦ ਰਾਜਾ ਵੜਿੰਗ ਨੇ ਉਕਤ ਨੌਜਵਾਨ ਨੂੰ ਕਿਹਾ ਕਿ ਉਹ ਮੇਰਾ ਨੰਬਰ ਲੈ ਲਵੇ ਤੇ ਜਦੋਂ ਮਰਜ਼ੀ ਗੱਲ ਕਰੇ। ਇਸ ਘਟਨਾ ਨੇ ਪ੍ਰੋਗਰਾਮ ਦੌਰਾਨ ਕੁਝ ਸਮੇਂ ਲਈ ਸੰਗਠਨ ਅੰਦਰ ਚੱਲ ਰਹੀਆਂ ਅੰਦਰੂਨੀ ਅਸਹਿਮਤੀਆਂ ਨੂੰ ਚਰਚਾ ਵਿਚ ਲਿਆ ਦਿੱਤਾ। 
ਬਿਲਕੁਲ ਅਸਤੀਫ਼ਾ ਨਹੀਂ ਦੇਵਾਂਗਾ- ਰਾਜਾ ਵੜਿੰਗ
ਬਠਿੰਡਾ/ਗੋਨਿਆਣਾ, 3 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ/ਲਛਮਣ ਦਾਸ ਗਰਗ)-ਪ੍ਰਧਾਨਗੀ ਦੇ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਚੱਲ ਰਹੇ ਅੰਦਰੂਨੀ ਕਲੇਸ਼ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਖ਼ਤ ਅਤੇ ਸਾਫ਼ ਸ਼ਬਦਾਂ ਵਿਚ ਸ਼ਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਬਿਲਕੁਲ ਵੀ ਅਸਤੀਫ਼ਾ ਨਹੀਂ ਦੇਣਗੇ, ਜਿਸ ਨਾਲ ਉਨ੍ਹਾਂ ਦੇ ਅਸਤੀਫ਼ਾ ਦੇਣ ਸੰਬੰਧੀ ਚੱਲ ਰਹੀ ਚਰਚਾ ਨੂੰ ਵਿਰਾਮ੍ਹ ਲੱਗ ਗਿਆ ਹੈ। ਇਹ ਦਾਅਵਾ ਰਾਜਾ ਵੜਿੰਗ ਨੇ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਦੌਰਾਨ ਪ੍ਰਧਾਨਗੀ ਦੇ ਚੱਲ ਰਹੇ ਰੇੜਕੇ ਨੂੰ ਲੈ ਕੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਤੋ ਖ਼ਫ਼ਾ ਹੋਏ ਰਾਜਾ ਵੜਿੰਗ ਕੁਝ ਪੱਤਰਕਾਰਾਂ ਨਾਲ ਉਲਝਦੇ ਹੋਏ ਵੀ ਦਿਖਾਈ ਦਿੱਤੇ ਤੇ ਕਿਹਾ ਕਿ ਮੇਰਾ ਕੋਈ ਵਿਰੋਧ ਨਹੀਂ ਹੈ, ਮੈਂ ਕਾਂਗਰਸ ਦੀ ਜ਼ਿੰਮੇਵਾਰੀ ਉਸ ਸਮੇਂ ਸੰਭਾਲੀ ਜਦੋਂ ਕੋਈ ਤਿਆਰ ਨਹੀਂ ਸੀ ਤੇ ਪਿਛਲੇ ਚਾਰ ਸਾਲਾਂ ਤੋਂ ਲੜਾਈ ਲੜ ਰਿਹਾ ਹਾਂ, 7 ਸੰਸਦ ਮੈਂਬਰ ਜਿਤਾਏ ਪਰ ਇਹ ਪਾਰਟੀ ਹਾਈਕਮਾਂਡ ਨੇ ਤੈਅ ਕਰਨਾ ਹੈ ਕਿ, ਕੀ ਕਰਨਾ ।

 

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਸਮਾਗਮ ਦੌਰਾਨ ਚੰਨੀ ਸਮਰਥਕਾਂ ਨੂੰ ਸ਼ਾਮਿਲ ਹੋਣ ਤੋਂ ਰੋਕਿਆ ਅਗਲੀ ਖ਼ਬਰ ਭਾਜਪਾ ਨੂੰ ਬਿਹਾਰ ’ਚ ਵੱਡਾ ਝਟਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।