18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵੰਦੇ ਮਾਤਰਮ ਵਿਵਾਦ ਨੂੰ ਲੈ ਕੇ ਦਿੱਲੀ ਪੁਲਿਸ ਵਲੋਂ ਸੋਨੀਆ ਤੇ ਰਾਹੁਲ ਖ਼ਿਲਾਫ਼ ਜਾਂਚ ਸ਼ੁਰੂ

ਵੰਦੇ ਮਾਤਰਮ ਵਿਵਾਦ ਨੂੰ ਲੈ ਕੇ ਦਿੱਲੀ ਪੁਲਿਸ ਵਲੋਂ ਸੋਨੀਆ ਤੇ ਰਾਹੁਲ ਖ਼ਿਲਾਫ਼ ਜਾਂਚ ਸ਼ੁਰੂ

ਅਜੀਤ ਡੈਸਕ 18-08-2026

ਨਵੀਂ ਦਿੱਲੀ,17 ਅਗਸਤ (ਜਗਤਾਰ ਸਿੰਘ)- ਦਿੱਲੀ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉਹ 15 ਅਗਸਤ ਨੂੰ ਕਾਂਗਰਸ ਹੈੱਡਕੁਆਰਟਰ ਵਿਖੇ ਕਰਵਾਏ ਗਏ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ‘ਵੰਦੇ ਮਾਤਰਮ’ ਗਾਉਣ ਦੌਰਾਨ ਹੋਈ ਇੱਕ ਕਥਿਤ ਘਟਨਾ ਸੰਬੰਧੀ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਇੱਕ ਵਕੀਲ ਨੇ 16 ਅਗਸਤ ਨੂੰ ਆਈ.ਪੀ ਅਸਟੇਟ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਕਾਂਗਰਸੀ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਐਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਗਈ। ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਕਾਂਗਰਸ ਹੈੱਡਕੁਆਰਟਰ ਵਿਖੇ ਕਰਵਾਏ ਗਏ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਵੰਦੇ ਮਾਤਰਮ ਗਾਉਣ ਦੌਰਾਨ ਹੋਈ ਕਥਿਤ ਘਟਨਾ ਸੰਬੰਧੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ।ਸ਼ਿਕਾਇਤ ਦੇ ਮੁਤਾਬਿਕ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਜਦ ਰਾਸ਼ਟਰੀ ਗੀਤ ਗਾਇਆ ਜਾ ਰਿਹਾ ਸੀ ਤਾਂ ਸ਼ੁਰੂਆਤੀ ਹਿੱਸਾ ਗਾਏ ਜਾਣ ਦੇ ਬਾਅਦ ਸੋਨੀਆ ਗਾਂਧੀ ਨੇ ਕਥਿਤ ਤੌਰ ’ਤੇ ਕੁਝ ਇਸ਼ਾਰਾ ਕੀਤਾ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਇਸ਼ਾਰਿਆਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਨੂੰ ਗੀਤ ਨੂੰ ਜਾਰੀ ਰੱਖਣ ’ਤੇ ਇਤਰਾਜ਼ ਸੀ। ਇਸ ਵਿਚ ਉਸ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜਿਸ ਵਿਚ ਰਾਹੁਲ ਗਾਂਧੀ ਕਥਿਤ ਤੌਰ ’ਤੇ ਇਹ ਆਖਦੇ ਸੁਣੇ ਗਏ ਕਿ ਅਸੀਂ ਵੰਦੇ ਮਾਤਰਮ ਨਹੀਂ ਗਾ ਰਹੇ ਹਾਂ । ਸ਼ਿਕਾਇਤਕਰਤਾ ਨੇ ਨਿਰਪੱਖ ਜਾਂਚ ਅਤੇ ਦੋਵੇਂ ਆਗੂਆਂ ਦੇ ਕਸੂਰਵਾਰ ਹੋਣ ਦੀ ਸੂਰਤ ’ਚ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕ ਅਰੁਜਨ ਖੜਗੇ ’ਤੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ ,ਹਾਲਾਂਕਿ ਕਾਂਗਰਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸੰਸਦ ਨੇ ਹਾਲ ਹੀ ਵਿਚ ਵੰਦੇ ਮਾਤਰਮ ਨੂੰ ਰਾਸ਼ਟਰ ਗਾਨ ਦੇ ਬਰਾਬਰ ਦਰਜਾ ਦੇਣ ਵਾਲੇ ਇੱਕ ਕਾਨੂੰਨ ਪਾਸ ਕੀਤਾ ਹੈ।

ਪਿਛਲੀ ਖ਼ਬਰ ਕਾਂਗਰਸ ਮਨਮੋਹਨ ਸਿੰਘ ਦੇ ਪਰਿਵਾਰ ਤੋਂ ਮੁਆਫ਼ੀ ਮੰਗੇ-ਰਿਜਿਜੂ ਅਗਲੀ ਖ਼ਬਰ ਸੀ. ਜੇ. ਪੀ. ਦੇ ਬਾਅਦ ਹੁਣ ‘ਦਿਮਾਗੀ ਨਕਸਲ ਜਨਤਾ ਪਾਰਟੀ’ ਨਾਂਅ ਨਾਲ ਸੋਸ਼ਲ ਮੀਡੀਆ ’ਤੇ ਨਵਾਂ ਅਕਾਊਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।