21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਾਂਗਰਸ ‘ਵੰਦੇ ਮਾਤਰਮ’ ਦੇ ਦੋ ਪੈਰੇ ਹੀ ਗਾਏਗੀ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 19 ਅਗਸਤ -‘ਕਾਂਗਰਸ ਦੇਸ਼ ਭਰ ਦੇ 800 ਸ਼ਹਿਰਾਂ ’ਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਦਾ ਪਸਾਰ ਕਰੇਗੀ।’ ਉਕਤ ਫ਼ੈਸਲਾ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਕਾਂਗਰਸ ਦੇ ਮੁੱਖ ਦਫ਼ਤਰ ’ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ। ਲੋਕ ਸਭਾ ...

ਅਜੀਤ ਡੈਸਕ 20-08-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 19 ਅਗਸਤ -‘ਕਾਂਗਰਸ ਦੇਸ਼ ਭਰ ਦੇ 800 ਸ਼ਹਿਰਾਂ ’ਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਦਾ ਪਸਾਰ ਕਰੇਗੀ।’ ਉਕਤ ਫ਼ੈਸਲਾ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਕਾਂਗਰਸ ਦੇ ਮੁੱਖ ਦਫ਼ਤਰ ’ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ  ’ਚ ਲਿਆ ਗਿਆ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਚੋਣਵੀਆਂ ਥਾਵਾਂ ’ਤੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਜਦਕਿ ਸੂਬਾਈ ਪੱਧਰ ’ਤੇ ਉਥੋਂ ਦੇ ਨੇਤਾ ਆਪੋ-ਆਪਣੇ ਹਲਕਿਆਂ ’ਚ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਣਗੇ। ਕਾਂਗਰਸ ਵਰਕਿੰਗ ਕਮੇਟੀ ਨੇ ਕਾਂਗਰਸ ਸ਼ਾਸਿਤ ਰਾਜਾਂ ਦੇ ਬਾਰੇ ਮੁੱਖ ਮੰਤਰੀਆਂ (ਕਰਨਾਟਕ, ਕੇਰਲਮ, ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼) ਨੂੰ ਨਿਰਦੇਸ਼ ਦਿੱਤਾ ਕਿ ਉਹ ਆਪੋ ਆਪਣੇ ਸੂਬੇ ’ਚ ਸਿੱਖਿਆ ਸੁਧਾਰ ਯੋਜਨਾ ’ਤੇ ਕੇਂਦਰਿਤ ਖਰੜਾ ਤਿਆਰ ਕਰਨ ਲਈ ਮਹੀਨਾ ਭਰ ਸਿੱਖਿਆ ਮਾਹਿਰਾਂ, ਵਿਦਿਆਰਥੀਆਂ, ਸੰਗਠਨਾਂ ਅਤੇ ਹੋਰ ਸੰਬੰਧਿਤ ਧਿਰਾਂ ਨਾਲ ਰਾਏ ਮਸ਼ਵਰਾ ਕਰਨ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਕਾਂਗਰਸ ਨੇ ਵੰਦੇ ਮਾਤਰਮ ਨੂੰ ਲੈ ਕੇ ਆਪਣਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਪਾਰਟੀ ‘ਵੰਦੇ ਮਾਤਰਮ’ ਦੇ ਦੋ ਪੈਰੇ ਹੀ ਗਾਏਗੀ। ਬੈਠਕ ਤੋਂ ਬਾਅਦ ਕਾਂਗਰਸ ਮਹਾਂਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਜੈਰਾਮ ਰਮੇਸ਼ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ 1937 ’ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਲਏ ਗਏ ਫੈਸਲਿਆਂ ਦਾ ਪਾਲਣ ਕਰੇਗੀ ਜਿਸ ਤਹਿਤ ਪਾਰਟੀ ਦੇ ਪ੍ਰੋਗਰਾਮਾਂ ’ਚ ਸਿਰਫ਼ ਦੋ ਪੈਰੇ ਹੀ ਗਾਏ ਜਾਣਗੇ। ਵੇਣੂਗੋਪਾਲ ਨੇ ਕਿਹਾ ਕਿ ਵੰਦੇ ਮਾਤਰਮ ਕਾਂਗਰਸ ਲਈ ਭਾਵਨਾਤਮਿਕ ਮੁੱਦਾ ਹੈ ਜਦਕਿ ਭਾਜਪਾ ਲਈ ਇਹ ਸਿਆਸੀ ਮੁੱਦੇ ਹਨ। ਮੀਟਿੰਗ ਦੌਰਾਨ ਅਰੁਣਾਚਲ ਪ੍ਰਦੇਸ਼ ’ਚ ਚੀਨੀ ਘੁਸਪੈਠ, ਰਾਮ ਮੰਦਰ ’ਚ ਹੋਈ ਚੰਦਾ ਚੋਰੀ ਅਤੇ ਪੇਪਰ ਲੀਕ ਮੁੱਦੇ ’ਤੇ ਡੂੰਘੀ ਵਿਚਾਰ ਚਰਚਾ ਹੋਈ। ਵੇਣੂਗੋਪਾਲ ਨੇ ਕਿਹਾ ਕਿ ਰਾਮ ਮੰਦਰ ’ਚ ਮਿਲੇ ਚੰਦੇ ’ਚ ਕਥਿਤ ਗੜਬੜੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦਬਾਅ ਬਣਾਉਣ ਦੀ ਰਣਨੀਤੀ ’ਤੇ ਚਰਚਾ ਹੋਈ। ਨਾਲ ਹੀ ਅਰੁਣਾਚਲ ਪ੍ਰਦੇਸ਼ ’ਚ ਚੀਨੀ ਘੁਸਪੈਠ ’ਤੇ ਚਿੰਤਾਵਾਂ ਨੂੰ ਵੀ ਵੀ ਵਿਚਾਰਿਆ ਗਿਆ।  ਜੈਰਾਮ ਰਮੇਸ਼ ਨੇ ਉਤਰਾਖੰਡ ’ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ  ਦੇ ਪ੍ਰੋਗਰਾਮ ਤੋਂ ਬਾਅਦ ਸ਼ੁੱਧੀਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ।

ਪਿਛਲੀ ਖ਼ਬਰ ਪਿੰਡ ਸਮਗੌਲੀ ਦੇ ਪ੍ਰਸਤਾਵਿਤ ਕੂੜਾ ਪ੍ਰਬੰਧਨ ਪਲਾਂਟ ਖ਼ਿਲਾਫ਼ ਲੋਕਾਂ ’ਚ ਰੋਸ ਅਗਲੀ ਖ਼ਬਰ ਸੈਕਟਰ-28 ਦੇ ਘਰ ’ਚੋਂ 11 ਲੱਖ ਦੀ ਨਕਦੀ ਤੇ ਹੀਰੇ-ਸੋਨੇ ਦੇ ਗਹਿਣੇ ਚੋਰੀ ਰਸੋਈਏ ਨੇ ਸਾਥੀ ਨਾਲ ਮਿਲ ਕੇ ਵਾਰਦਾਤ ਨੂੰ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।