22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਜਦੋਂ ਤੱਕ ਸਰਹੱਦਾਂ ਸੁਰੱਖਿਅਤ ਨਹੀਂ ਹੋਣਗੀਆਂ, ਭਾਰਤ ਸੁਰੱਖਿਅਤ ਨਹੀਂ ਰਹੇਗਾ- ਅਮਿਤ ਸ਼ਾਹ

ਸਿਲੀਗੁੜ੍ਹੀ, 21 ਅਗਸਤ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਤੱਕ ਸਰਹੱਦਾਂ ਸੁਰੱਖਿਅਤ ਨਹੀਂ ਹੋਣਗੀਆਂ, ਉਦੋਂ ਤੱਕ ਨਾ ਤਾਂ ਪੱਛਮੀ ਬੰਗਾਲ ਅਤੇ ਨਾ ਹੀ ਭਾਰਤ ਸੁਰੱਖਿਅਤ ਰਹੇਗਾ। ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਵਾਰ-ਵਾਰ ਅਪੀਲ ...

ਅਜੀਤ ਡੈਸਕ 22-08-2026

ਸਿਲੀਗੁੜ੍ਹੀ, 21 ਅਗਸਤ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਤੱਕ ਸਰਹੱਦਾਂ ਸੁਰੱਖਿਅਤ ਨਹੀਂ ਹੋਣਗੀਆਂ, ਉਦੋਂ ਤੱਕ ਨਾ ਤਾਂ ਪੱਛਮੀ ਬੰਗਾਲ ਅਤੇ ਨਾ ਹੀ ਭਾਰਤ ਸੁਰੱਖਿਅਤ ਰਹੇਗਾ। ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਪਿਛਲੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ’ਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਵਾੜ ਲਗਾਉਣ ਲਈ ਜ਼ਰੂਰੀ ਜ਼ਮੀਨ ਨਹੀਂ ਦਿੱਤੀ।ਇਹ ਦੱਸਦੇ ਹੋਏ ਕਿ ਸੂਬੇ ਦੇ ਕਿਸੇ ਵੀ ਸਾਬਕਾ ਮੁੱਖ ਮੰਤਰੀ ਨੇ ਕਦੇ ਵੀ ਸਸ਼ਤਰ ਸੀਮਾ ਬਲ (ਐੱਸ.ਐੱਸ.ਬੀ.) ਜਾਂ ਬੀ.ਐੱਸ.ਐੱਫ. ਦੇ ਸਮਾਗਮਾਂ ਵਿੱਚ ਹਿੱਸਾ ਨਹੀਂ ਲਿਆ। ਅਮਿਤ ਸ਼ਾਹ ਨੇ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੂੰ ਇਸ ਪਰੰਪਰਾ ਨੂੰ ਤੋੜਨ ਲਈ ਵਧਾਈ ਦਿੱਤੀ। ਉਨ੍ਹਾਂ ਸਿਲੀਗੁੜੀ ਵਿੱਚ ਐੱਸ.ਐੱਸ.ਬੀ. ਦੇ ਸਰਹੱਦੀ ਹੈੱਡਕੁਆਰਟਰ ਵਿਖੇ ਕਈ ਐੱਸ.ਐੱਸ.ਬੀ. ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮਾਰੋਹ ਵਿੱਚ ਕਿਹਾ ਕਿ ਮਮਤਾ ਬੈਨਰਜੀ ਨੇ ਸਰਹੱਦੀ ਵਾੜ ਲਗਾਉਣ ਲਈ ਬੀ.ਐੱਸ.ਐੱਫ. ਲਈ ਜ਼ਮੀਨ ਲਈ ਮੇਰੀਆਂ ਵਾਰ-ਵਾਰ ਬੇਨਤੀਆਂ ‘ਤੇ ਕੋਈ ਧਿਆਨ ਨਹੀਂ ਦਿੱਤਾ। ਮੈਂ 2014 ਤੋਂ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1,129 ਏਕੜ ਜ਼ਮੀਨ ਦੀ ਮੰਗ ਕਰ ਰਿਹਾ ਸੀ। ਸਾਨੂੰ ਸੱਤਾਧਾਰੀ ਪਾਰਟੀ ਵਲੋਂ ਸੂਬੇ ਵਿਚ ਸਰਕਾਰ ਬਣਾਉਣ ਤੋਂ ਬਾਅਦ ਹੀ ਜ਼ਮੀਨ ਦਾ ਟੁਕੜਾ ਮਿਲਿਆ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਐੱਸ.ਐੱਸ.ਬੀ. ਇੱਕ ਰਾਜਨੀਤਿਕ ਸੰਗਠਨ ਨਹੀਂ ਹੈ, ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਮੁੱਖ ਮੰਤਰੀਆਂ ਦਾ ਸੀਮਾ ਸੁਰੱਖਿਆ ਬਲ ਦੇ ਸਮਾਰੋਹਾਂ ਤੋਂ ਦੂਰ ਰਹਿਣਾ ਗ਼ਲਤ ਸੰਕੇਤ ਦਿੰਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਪਿਛਲੀਆਂ ਸਰਕਾਰਾਂ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ।

ਪਿਛਲੀ ਖ਼ਬਰ ਜਦੋਂ ਦੁਨੀਆ ਪੁਲਾੜ ਬਾਰੇ ਸੋਚੇ ਤਾਂ ਉਸ ਦੀ ਨਜ਼ਰ ਭਾਰਤ ’ਤੇ ਜਾਵੇ-ਮੋਦੀ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਮਾਣਹਾਨੀ ਮਾਮਲੇ ’ਚ ਸੁਖਬੀਰ ਦੀ ਪਟੀਸ਼ਨ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।