30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਲਾਲ ਕਿਲ੍ਹਾ ਬੰਬ ਧਮਾਕਾ ਮਾਮਲੇ ’ਚ ਐਨ.ਆਈ.ਏ. ਦੇ ਦੋਸ਼ ਪੱਤਰ ਦਾ ਅਦਾਲਤ ਵਲੋਂ ਨੋਟਿਸ

ਨਵੀਂ ਦਿੱਲੀ, 29 ਅਗਸਤ (ਜਗਤਾਰ ਸਿੰਘ)-ਦਿੱਲੀ ਵਿਖੇ ਲਾਲ ਕਿਲ੍ਹੇ ਦੇ ਨੇੜੇ ਨਵੰਬਰ 2025 ਵਿਚ ਹੋਏ ਕਾਰ ਬੰਬ ਧਮਾਕੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜਾਂਚ ਵਿਚ ਵੱਡਾ ਖ਼ੁਲਾਸਾ ਕੀਤਾ ਹੈ। ਏਜੰਸੀ ਨੇ ਮਾਮਲੇ ਵਿਚ 11 ਮੁਲਜ਼ਮਾਂ ਖ਼ਿਲਾਫ਼ ਕਰੀਬ 7500....

ਅਜੀਤ ਡੈਸਕ 30-08-2026

ਨਵੀਂ ਦਿੱਲੀ, 29 ਅਗਸਤ (ਜਗਤਾਰ ਸਿੰਘ)-ਦਿੱਲੀ ਵਿਖੇ ਲਾਲ ਕਿਲ੍ਹੇ ਦੇ ਨੇੜੇ ਨਵੰਬਰ 2025 ਵਿਚ ਹੋਏ ਕਾਰ ਬੰਬ ਧਮਾਕੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜਾਂਚ ਵਿਚ ਵੱਡਾ ਖ਼ੁਲਾਸਾ ਕੀਤਾ ਹੈ। ਏਜੰਸੀ ਨੇ ਮਾਮਲੇ ਵਿਚ 11 ਮੁਲਜ਼ਮਾਂ ਖ਼ਿਲਾਫ਼ ਕਰੀਬ 7500 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ । ਇਸ ਵਿਚ 588 ਗਵਾਹਾਂ ਦੇ ਬਿਆਨ, 395 ਤੋਂ ਜ਼ਿਆਦਾ ਦਸਤਾਵੇਜ਼ ਅਤੇ 200 ਤੋਂ ਜ਼ਿਆਦਾ ਜ਼ਬਤ ਸਮੱਗਰੀ ਨੂੰ ਸਬੂਤ ਦੇ ਤੌਰ ’ਤੇ ਸ਼ਾਮਿਲ ਕੀਤਾ ਗਿਆ ਹੈ । ਰਾਊਜ਼ ਐਵੇਨਿਊ ਸਥਿਤ ਵਿਸ਼ੇਸ਼ ਐਨ.ਆਈ.ਏ. ਕੋਰਟ ਨੇ ਦੋਸ਼ ਪੱਤਰ ਦਾ ਨੋਟਿਸ ਲਿਆ । ਐਨ.ਆਈ.ਏ. ਦੇ ਦੋਸ਼ ਪੱਤਰ ਦੇ ਮੁਤਾਬਿਕ ਏਜੰਸੀ ਨੇ ਇਸ ਮਾਮਲੇ ਨੂੰ ਸਿਰਫ਼ ਇੱਕ ਧਮਾਕੇ ਦੀ ਘਟਨਾ ਨਹੀਂ, ਬਲਕਿ ਇੱਕ ਵੱਡੇ ਕਥਿਤ ਅੱਤਵਾਦੀ ਸਾਜਿਸ਼ ਦੇ ਤੌਰ ’ਤੇ ਪੇਸ਼ ਕੀਤਾ ਹੈ । ਜਾਂਚ ਜੰਮੂ ਕਸ਼ਮੀਰ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ-ਐਨ.ਸੀ.ਆਰ. ਸਮੇਤ ਕਈ ਰਾਜਾਂ ਵਿਚ ਕੀਤੀ ਗਈ । ਇਸ ਮਾਮਲੇ ਵਿਚ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ। ਅਦਾਲਤੀ ਕਾਰਵਾਈ ਦੌਰਾਨ ਮਾਮਲੇ ਨਾਲ ਜੁੜੇ ਤੱਥਾਂ ਅਤੇ ਜਾਂਚ ਏਜੰਸੀ ਵਲੋਂ ਇਕੱਠੇ ਕੀਤੇ ਸਬੂਤਾਂ ’ਤੇ ਅਗਲੇ ਪੜਾਅ ਵਿਚ ਵਿਚਾਰ ਕੀਤਾ ਜਾਵੇਗਾ ।­­

ਪਿਛਲੀ ਖ਼ਬਰ ਪੰਜਾਬ ਦੇ ਤਿੰਨ ਨੌਜਵਾਨ ਲਾਪਤਾ 25 ਅਗਸਤ ਨੂੰ ਹੋਇਆ ਸੀ ਆਖਰੀ ਵਾਰ ਸੰਪਰਕ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੂਬਾ ਪੱਧਰੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।