08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਿਲਾਇੰਸ ਏ.ਡੀ.ਏ. ਗਰੁੱਪ ਵਿਰੁੱਧ 9000 ਕਰੋੜ ਰੁਪਏ ਦੇ ਘੁਟਾਲਾ ਮਾਮਲੇ ’ਚ ਪੂਰਕ ਚਾਰਜਸ਼ੀਟ ਦਾਇਰ

ਰਿਲਾਇੰਸ ਏ.ਡੀ.ਏ. ਗਰੁੱਪ ਵਿਰੁੱਧ 9000 ਕਰੋੜ ਰੁਪਏ ਦੇ ਘੁਟਾਲਾ ਮਾਮਲੇ ’ਚ ਪੂਰਕ ਚਾਰਜਸ਼ੀਟ ਦਾਇਰ

ਅਜੀਤ ਡੈਸਕ 08-09-2026

ਨਵੀਂ ਦਿੱਲੀ, 7 ਸਤੰਬਰ (ਪੀ.ਟੀ.ਆਈ.)-ਸੀ.ਬੀ.ਆਈ. ਨੇ ਸੋਮਵਾਰ ਨੂੰ 9,280 ਕਰੋੜ ਰੁਪਏ ਦੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ ਘੁਟਾਲੇ ਦੇ ਮਾਮਲੇ ’ਚ ਰਿਲਾਇੰਸ ਏ.ਡੀ.ਏ. ਗਰੁੱਪ ਦੇ ਤਿੰਨ ਸਾਬਕਾ ਕਾਰਜਕਾਰੀਆਂ ਵਿਰੁੱਧ ਇਕ ਪੂਰਕ ਚਾਰਜਸ਼ੀਟ ਦਾਇਰ ਕੀਤੀ। ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਤਾਜ਼ਾ ਕਾਰਵਾਈ ਫਰਮ ਦੇ ਸਮੂਹ ਦੇ ਪ੍ਰਬੰਧ ਨਿਰਦੇਸ਼ਕ ਅਮਿਤਾਭ ਝੁਨਝੁਨਵਾਲਾ, ਰਿਲਾਇੰਸ ਕੈਪੀਟਲ ਦੇ ਮੁੱਖ ਵਿੱਤੀ ਅਧਿਕਾਰੀ ਅਮਿਤ ਬਾਪਨਾ ਅਤੇ ਰਿਲਾਇੰਸ ਇਨਫਰਾਸਟ੍ਰਕਚਰ ਲਿਮਟਿਡ ਕੰਪਨੀ ਸਕੱਤਰ ਰਮੇਸ਼ ਸ਼ੇਨੋਏ ਵਿਰੁੱਧ ਆਈ ਹੈ। ਏਜੰਸੀ ਨੇ ਮੁੰਬਈ ਦੀ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿਚ ਦਾਇਰ ਪੂਰਕ ਚਾਰਜਸ਼ੀਟ ’ਚ 14 ਹੋਰ ਸੰਸਥਾਵਾਂ ਦਾ ਨਾਮ ਵੀ ਲਿਆ ਹੈ। ਸੁਪਰੀਮ ਕੋਰਟ ਸੀਬੀਆਈ ਜਾਂਚ ਦੀ ਨਿਗਰਾਨੀ ਕਰ ਰਿਹਾ ਹੈ।

ਪਿਛਲੀ ਖ਼ਬਰ ਸ਼ਾਟਪੁਟਰ ਜਗਰਾਜ ਸਿੰਘ ਘੁੱਕਿਆਂਵਾਲੀ ਅਗਲੀ ਖ਼ਬਰ ਹਾਕੀ ਪੰਜਾਬ ਦੀ ਚੋਣ ਵਿਰਾਸਤ ਨੂੰ ਨਵੀਂ ਉੁਡਾਣ ਦੇਣ ਦਾ ਸਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।