10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਜ਼ਮੀਨ ਘੁਟਾਲ਼ਾ ਮਾਮਲੇ ’ਚ ਅਭਿਸ਼ੇਕ ਬੈਨਰਜੀ ਦੇ ਪੀ.ਏ. ’ਤੇ ਜਾਂਚ ਦਾ ਸ਼ਿਕੰਜਾ

ਨਵੀਂ ਦਿੱਲੀ, 9 ਸਤੰਬਰ (ਜਗਤਾਰ ਸਿੰਘ)- ਸਾਲਬੋਨੀ (ਪੱਛਮੀ ਬੰਗਾਲ) ਦੇ ਕਥਿਤ ਜ਼ਮੀਨ ਹੜੱਪਣ ਦੇ ਮਾਮਲੇ ’ਚ ਅਭਿਸ਼ੇਕ ਬੈਨਰਜੀ ਦੇ ਨਿੱਜੀ ਸਕੱਤਰ ਸੁਮਿਤ ਰਾਏ ’ਤੇ ਜਾਂਚ ਦਾ ਸ਼ਿਕੰਜਾ ਕਸਦਾ ਨਜ਼ਰ ਆ ਰਿਹਾ ਹੈ। ਪੱਛਮੀ ਬੰਗਾਲ ...

ਅਜੀਤ ਡੈਸਕ 10-09-2026

ਨਵੀਂ ਦਿੱਲੀ, 9 ਸਤੰਬਰ (ਜਗਤਾਰ ਸਿੰਘ)- ਸਾਲਬੋਨੀ (ਪੱਛਮੀ ਬੰਗਾਲ) ਦੇ ਕਥਿਤ ਜ਼ਮੀਨ ਹੜੱਪਣ ਦੇ ਮਾਮਲੇ ’ਚ  ਅਭਿਸ਼ੇਕ ਬੈਨਰਜੀ ਦੇ ਨਿੱਜੀ ਸਕੱਤਰ ਸੁਮਿਤ ਰਾਏ ’ਤੇ ਜਾਂਚ ਦਾ ਸ਼ਿਕੰਜਾ ਕਸਦਾ ਨਜ਼ਰ ਆ ਰਿਹਾ ਹੈ। ਪੱਛਮੀ ਬੰਗਾਲ ਸਰਕਾਰ ਨੇ ਉਸ ਦੇ ਬੈਂਕ ਖਾਤਿਆਂ ਵਿਚ ਲਗਭਗ 15 ਕਰੋੜ ਰੁਪਏ ਦੇ ਲੈਣ-ਦੇਣ ਦਾ ਦਾਅਵਾ ਕਰਦੇ ਹੋਏ ਉਸ ਤੋਂ ਹਿਰਾਸਤ ਵਿਚ ਪੁੱਛਗਿੱਛ ਦੀ ਲੋੜ ਦੱਸੀ ਹੈ। ਦੂਜੇ ਪਾਸੇ ਰਾਏ ਦੇ ਵਕੀਲ ਨੇ ਜਾਂਚ ਵਿਚ ਪੂਰਾ ਸਹਿਯੋਗ ਦੇਣ ਦਾ ਦਾਅਵਾ ਕੀਤਾ ਹੈ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਨੂੰ ਅਦਾਲਤ ਵਿਚ ਦਾਇਰ ਰਿਪੋਰਟ ਦੀ ਇੱਕ ਕਾਪੀ ਰਾਏ ਦੇ ਵਕੀਲ ਨੂੰ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਹੋਵੇਗੀ। 

ਪਿਛਲੀ ਖ਼ਬਰ ਸਤੇਂਦਰ ਜੈਨ ਤੋਂ ਬਾਅਦ 5 ਹੋਰ ਮੁਲਜ਼ਮਾਂ ਨੂੰ ਵੀ ਮਿਲੀ ਜ਼ਮਾਨਤ ਅਗਲੀ ਖ਼ਬਰ ਅਮਰੀਕੀ ਨਾਗਰਿਕ ਸਮੇਤ 7 ਯੂਕਰੇਨੀਆਂ ਵਿਰੁੱਧ ਅੱਤਵਾਦ ਦੇ ਦੋਸ਼ ਨਹੀਂ ਹਟਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।