26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਈਥਾਨੋਲ ਕਿਸਾਨਾਂ ਦੀ ਆਮਦਨ ਵਧਾਉਣ ਤੇ ਪੈਟਰੋਲੀਅਮ ਦਰਾਮਦ ਘਟਾਉਣ ’ਚ ਮਦਦਗਾਰ-ਗਡਕਰੀ

ਭੋਪਾਲ, 25 ਸਤੰਬਰ (ਪੀ.ਟੀ.ਆਈ.)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਏਥਾਨੋਲ ਦੀ ਵਰਤੋਂ ਕਿਸਾਨਾਂ ਦੀ ਆਮਦਨ ਵਧਾਉਣ ਤੇ ਪੈਟਰੋਲੀਅਮ ਦੀ ਦਰਾਮਦ ’ਤੇ ਭਾਰਤ ਦੀ ਨਿਰਭਰਤਾ ਘਟਾਉਣ ’ਚ ਮਦਦ ਕਰ ਸਕਦੀ ਹੈ। ਉਨ੍ਹਾਂ ਬਦਲਵੇਂ ਈਂਧਨਾਂ ਦੀ ਵਧੇਰੇ ...

ਅਜੀਤ ਡੈਸਕ 26-09-2026

ਭੋਪਾਲ, 25 ਸਤੰਬਰ (ਪੀ.ਟੀ.ਆਈ.)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਏਥਾਨੋਲ ਦੀ ਵਰਤੋਂ ਕਿਸਾਨਾਂ ਦੀ ਆਮਦਨ ਵਧਾਉਣ ਤੇ ਪੈਟਰੋਲੀਅਮ ਦੀ ਦਰਾਮਦ ’ਤੇ ਭਾਰਤ ਦੀ ਨਿਰਭਰਤਾ ਘਟਾਉਣ ’ਚ ਮਦਦ ਕਰ ਸਕਦੀ ਹੈ। ਉਨ੍ਹਾਂ ਬਦਲਵੇਂ ਈਂਧਨਾਂ ਦੀ ਵਧੇਰੇ ਵਰਤੋਂ ਤੇ ਸਾਫ਼-ਸੁਥਰੇ ਜਨਤਕ ਆਵਾਜਾਈ ਸਾਧਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨਾਲ ਸੂਬੇ ਦੀ ਨਵੀਂ ਜਨਤਕ ਬੱਸ ਸੇਵਾ ਸ਼ੁਰੂ ਕਰਨ ਤੋਂ ਬਾਅਦ ਇਥੇ ਕਰਵਾਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਗਡਕਰੀ ਨੇ ਕਿਹਾ ਕਿ ਅੱਜ ਕਿਸਾਨ ਸਿਰਫ਼ ਸਾਡਾ ‘ਅੰਨਦਾਤਾ’ ਹੀ ਨਹੀਂ, ਸਗੋਂ ‘ਊਰਜਾਦਾਤਾ’ ਵੀ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਏਥਾਨੋਲ ਦੇ ਉਤਪਾਦਨ ਨਾਲ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਹੋਇਆ ਹੈ। ਮੰਤਰੀ ਨੇ ਕਿਹਾ ਕਿ 100 ਫੀਸਦੀ ਏਥਾਨੋਲ ’ਤੇ ਚੱਲਣ ਦੇ ਸਮਰੱਥ ਫਲੈਕਸ-ਫਿਊਲ ਇੰਜਣ ਵਿਕਸਿਤ ਕੀਤੇ ਜਾ ਰਹੇ ਹਨ ਤੇ ਇਸ ਤਕਨਾਲੋਜੀ ਵਾਲੇ ਵਾਹਨ ਵੀ ਬਾਜ਼ਾਰ ’ਚ ਲਿਆਂਦੇ ਜਾਣਗੇ।

ਪਿਛਲੀ ਖ਼ਬਰ ਚੀਨ ’ਚ ਸ਼ੀ-ਟਰੰਪ ਸਿਖਰ ਵਾਰਤਾ ਨੂੰ ਦੇਸ਼ ਦੇ ਉਭਾਰ ਦੀ ਤਸਵੀਰ ਵਜੋਂ ਦੇਖਿਆ ਗਿਆ ਅਗਲੀ ਖ਼ਬਰ ਬੈਂਕ ਯੂਨੀਅਨਾਂ ਨੂੰ ਵਿੱਤ ਮੰਤਰਾਲੇ ਨੇ ਕੋਈ ਭਰੋਸਾ ਨਹੀਂ ਦਿੱਤਾ-ਸੂਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।