02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਟੇਵੋਲਡੇ ਗੇਬ੍ਰੇਮਾਰੀਅਮ ਨੇ ਏਅਰ ਇੰਡੀਆ ਦੇ ਸੀ.ਈ.ਓ. ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ, 1 ਅਕਤੂਬਰ (ਪੀ.ਟੀ.ਆਈ.)-ਟੇਵੋਲਡੇ ਗੇਬ੍ਰੇਮਾਰੀਅਮ ਨੇ ਵੀਰਵਾਰ ਨੂੰ ਰਸਮੀ ਤੌਰ ’ਤੇ ਏਅਰ ਇੰਡੀਆ ਦੇ ਸੀ.ਈ.ਓ. ਅਤੇ ਐਮ.ਡੀ. ਦਾ ਅਹੁਦਾ ਸੰਭਾਲਿਆ। ਗੇਬ੍ਰੇਮਾਰੀਅਮ ਜਿੰਨ੍ਹਾਂ ਦੀ ਨਿਯੁਕਤੀ ਦਾ ਐਲਾਨ 5 ਅਗਸਤ ਨੂੰ ...

ਅਜੀਤ ਡੈਸਕ 02-10-2026

ਨਵੀਂ ਦਿੱਲੀ, 1 ਅਕਤੂਬਰ (ਪੀ.ਟੀ.ਆਈ.)-ਟੇਵੋਲਡੇ ਗੇਬ੍ਰੇਮਾਰੀਅਮ ਨੇ ਵੀਰਵਾਰ ਨੂੰ ਰਸਮੀ ਤੌਰ ’ਤੇ ਏਅਰ ਇੰਡੀਆ ਦੇ ਸੀ.ਈ.ਓ. ਅਤੇ ਐਮ.ਡੀ. ਦਾ ਅਹੁਦਾ ਸੰਭਾਲਿਆ। ਗੇਬ੍ਰੇਮਾਰੀਅਮ ਜਿੰਨ੍ਹਾਂ ਦੀ ਨਿਯੁਕਤੀ ਦਾ ਐਲਾਨ 5 ਅਗਸਤ ਨੂੰ ਕੀਤਾ ਗਿਆ ਸੀ, ਨੂੰ ਇਸ ਹਫ਼ਤੇ ਸੁਰੱਖਿਆ ਪ੍ਰਵਾਨਗੀ ਮਿਲੀ। ਇਕ ਅਧਿਕਾਰੀ ਅਨੁਸਾਰ ਗੇਬ੍ਰੇਮਾਰੀਅਮ ਨੇ ਵੀਰਵਾਰ ਨੂੰ ਰਸਮੀ ਤੌਰ ’ਤੇ ਅਹੁਦਾ ਸੰਭਾਲਿਆ। ਇਥੋਪੀਆ ਦੇ ਮੂਲ ਨਿਵਾਸੀ ਗੇਬ੍ਰੇਮਾਰੀਅਮ ਨੇ ਅਜਿਹੇ ਸਮੇਂ ਅਹੁਦਾ ਸੰਭਾਲਿਆ ਹੈ ਜਦੋਂ ਏਅਰਲਾਈਨ ਕਈ ਬਾਹਰੀ ਚੁਣੌਤੀਆਂ ਦੇ ਵਿਚਕਾਰ ਵੱਡੀਆਂ ਵਿਸਥਾਰ ਯੋਜਨਾਵਾਂ ਨੂੰ ਅੱਗੇ ਵਧਾ ਰਹੀ ਹੈ। ਉਹ ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਦਾ ਚਾਰਜ ਸੰਭਾਲਣ ਵਾਲੇ ਦੂਜੇ ਵਿਦੇਸ਼ੀ ਸੀ.ਈ.ਓ. ਅਤੇ ਐਮ.ਡੀ.ਹਨ। 28 ਸਤੰਬਰ ਨੂੰ ਕਰਮਚਾਰੀਆਂ ਨਾਲ ਇਕ ਮੀਟਿੰਗ ਵਿਚ ਗੇਬ੍ਰੇਮਾਰੀਅਮ ਨੇ ਕਿਹਾ ਕਿ ਲਾਗਤ ਨਿਯੰਤਰਣ ਏਅਰ ਇੰਡੀਆ ਦੇ ਸੱਭਿਆਚਾਰ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਟਿਕਾਊ ਮੁਨਾਫ਼ਾ, ਸੁਰੱਖਿਆ ਅਤੇ ਸੰਚਾਲਨ ਭਰੋਸੇਯੋਗਤਾ ਨੂੰ ਏਅਰਲਾਈਨ ਦੀਆਂ ਮੁੱਖ ਤਰਜੀਹਾਂ ਵਜੋਂ ਪਛਾਣਿਆ ਹੈ।ਉਹ ਅਜਿਹੇ ਪ੍ਰੋਗਰਾਮ ਵੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਜੋ ਕਰਮਚਾਰੀਆਂ ਨੂੰ ਇਨਾਮ ਦਿੰਦੇ ਹਨ ਜਿਨ੍ਹਾਂ ਦੇ ਵਿਚਾਰ ਸਪੱਸ਼ਟ ਲਾਗਤ ਬੱਚਤ ਅਤੇ ਬਿਹਤਰ ਸੰਚਾਲਨ ਕੁਸ਼ਲਤਾਵਾਂ ਵੱਲ ਲੈ ਜਾਂਦੇ ਹਨ।

ਪਿਛਲੀ ਖ਼ਬਰ ਘਰੇਲੂ ਸਿਲੰਡਰ ਲਈ ਆਧਾਰ ਪ੍ਰਮਾਣੀਕਰਨ ਲਾਜ਼ਮੀ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਅਗਲੀ ਖ਼ਬਰ ਸਰਕਾਰ ਵਲੋਂ ਖੰਡ ਡੀਲਰਾਂ ਲਈ ਨਵੀਂ ਸੌਗਾਤ ਭੰਡਾਰਨ ਹੱਦ ਘਟਾ ਕੇ 1,000 ਕੁਇੰਟਲ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।