ਨਵੀਂ ਦਿੱਲੀ, 13 ਅਕਤੂਬਰ (ਉਪਮਾ ਡਾਗਾ ਪਾਰਥ)- ਤਿਉਹਾਰੀ ਸੀਜ਼ਨ ਨੂੰ ਵੇਖਦਿਆਂ ਕੇਂਦਰ ਨੇ ਵਪਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਦੋ ਹਜ਼ਾਰ ਰੁਪਏ ਤੋਂ ਵੱਧ ਯੂ.ਪੀ.ਆਈ. ਲੈਣ-ਦੇਣ ’ਤੇ ਲੱਗਣ ਵਾਲੇ ਮਰਚੇਂਟ ਡਿਸਕਾਊਂਟ ਰੇਟ (ਐਮ.ਡੀ.ਆਰ.) ਚਾਰਜ ਹੁਣ ਦੀਵਾਲੀ ਤੋਂ ਬਾਅਦ ਲਗਾਉਣ ਦਾ ਫ਼ੈਸਲਾ ਲਿਆ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (ਐਨ.ਪੀ.ਸੀ.ਆਈ.) ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਉਕਤ ਐਲਾਨ ਕੀਤਾ। ਬਿਆਨ ਮੁਤਾਬਿਕ ਤਿਉਹਾਰੀ ਸੀਜ਼ਨ ਨੂੰ ਵੇਖਦਿਆਂ ਯੂ.ਪੀ.ਆਈ. ਅਤੇ ਸਟੀਅਰਿੰਗ ਕਮੇਟੀ ਨੇ ਮੰਗਲਵਾਰ ਨੂੰ ਫ਼ੈਸਲਾ ਕੀਤਾ ਹੈ ਕਿ ਚੋਣਵੇਂ ਪਰਸਨ ਟੂ ਮਰਚੇਂਟ ਭਾਵ ਵਪਾਰੀਆਂ ਨੂੰ ਕੀਤੇ ਜਾਣ ਵਾਲੇ ਯੂ.ਪੀ.ਆਈ. ਭੁਗਤਾਨ ’ਤੇ ਲੱਗਣ ਵਾਲਾ ਮਰਚੇਂਟ ਡਿਸਕਾਊਂਟ ਰੇਟ ਚਾਰਜ ਦੀਵਾਲੀ ਤੋਂ ਬਾਅਦ ਲਾਗੂ ਕੀਤਾ ਜਾਏਗਾ, ਜਿਸ ਦੀ ਤਰੀਕ ਬਾਅਦ ’ਚ ਦੱਸੀ ਜਾਏਗੀ। ਪਹਿਲਾਂ ਇਹ ਚਾਰਜ 15 ਅਕਤੂਬਰ ਤੋਂ ਲਾਗੂ ਹੋਣਾ ਸੀ। ਸ਼ੁਰੂਆਤੀ ਯੋਜਨਾ ਤਹਿਤ 2000 ਰੁਪਏ ਤੋਂ ਵੱਧ ਦੇ ਪਰਸਨ ਟੂ ਮਰਚੇਂਟ ਲੈਣ-ਦੇਣ ’ਤੇ ਕਾਰੋਬਾਰੀ ਕੋਲੋਂ 0.4 ਫ਼ੀਸਦੀ ਐਮ.ਡੀ.ਆਰ. ਲਿਆ ਜਾਣਾ ਸੀ, ਜਦਕਿ ਲੋਕਾਂ ਤੋਂ ਲੋਕਾਂ ਦਰਮਿਆਨ ਲੈਣ-ਦੇਣ ਮੁਫ਼ਤ ਰਹਿਣਗੇ।
ਯੂ.ਪੀ.ਆਈ. ’ਤੇ ਚਾਰਜ ਦੀਵਾਲੀ ਤੱਕ ਟਲਿਆ
ਨਵੀਂ ਦਿੱਲੀ, 13 ਅਕਤੂਬਰ (ਉਪਮਾ ਡਾਗਾ ਪਾਰਥ)- ਤਿਉਹਾਰੀ ਸੀਜ਼ਨ ਨੂੰ ਵੇਖਦਿਆਂ ਕੇਂਦਰ ਨੇ ਵਪਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਦੋ ਹਜ਼ਾਰ ਰੁਪਏ ਤੋਂ ਵੱਧ ਯੂ.ਪੀ.ਆਈ. ਲੈਣ-ਦੇਣ ’ਤੇ ਲੱਗਣ ਵਾਲੇ ਮਰਚੇਂਟ ਡਿਸਕਾਊਂਟ ਰੇਟ ...
ਅਜੀਤ ਡੈਸਕ
14-10-2026