ਮਾਨਸਾ, 30 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਦਲਜੀਤ ਸਿੰਘ ਦਾ ਪਿਤਾ ਜਰਨੈਲ ਸਿੰਘ ਵਾਸੀ ਭੰਮੇ ਕਲਾਂ ਸਸਕਾਰ ਲਈ ਸਹਿਮਤ ਹੋ ਗਿਆ ਹੈ ਜਦਕਿ ਪਤਨੀ ਤੇ ਮਾਤਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਇਨਸਾਫ ਲਈ ਲਗਾਏ ਧਰਨੇ ’ਚ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਲੰਘੀ 27 ਅਕਤੂਬਰ ਨੂੰ ਦਲਜੀਤ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ ਸੀ। ਲੋਕਾਂ ਨੇ ਪਹਿਲਾਂ ਉਸ ਦੀ ਮ੍ਰਿਤਕ ਦੇਹ ਪਿੰਡ ’ਚ ਹੀ ਸਿਰਸਾ-ਬਰਨਾਲਾ ਮੁੱਖ ਸੜਕ ’ਤੇ ਰੱਖ ਦਿੱਤੀ ਸੀ ਤੇ ਬਾਅਦ ’ਚ ਮਾਨਸਾ ਧਰਨਾਕਾਰੀਆਂ ਨਾਲ ਸੰਪਰਕ ਕਰਨ ਉਪਰੰਤ ਲਾਸ਼ ਨੂੰ ਧਰਨੇ ਵੱਲ ਲਿਜਾਇਆ ਜਾ ਰਿਹਾ ਸੀ ਅਤੇ ਰਾਮਦਿੱਤੇਵਾਲਾ ਚੌਕ ਵਿਖੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ। ਪੁਲਿਸ ਵਲੋਂ ਲਾਸ਼ ਆਪਣੇ ਕਬਜ਼ੇ ’ਚ ਲੈਣ ਉਪਰੰਤ ਦਲਜੀਤ ਦੇ ਪਿਤਾ ਦੀ ਹਾਜ਼ਰੀ ’ਚ 29 ਅਕਤੂਬਰ ਨੂੰ ਏਮਜ਼ ਬਠਿੰਡਾ ਤੋਂ ਪੋਸਟਮਾਰਟਮ ਕਰਵਾਇਆ ਗਿਆ। ਪਿੰਡ ਵਾਸੀਆਂ ਤੇ ਦਲਜੀਤ ਦੇ ਪਿਤਾ ਦੀ ਦੇਰ ਸ਼ਾਮ ਮੀਟਿੰਗ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਹੋਈ। ਵਿਧਾਇਕ ਨੇ ਕਿਹਾ ਕਿ ਪਰਿਵਾਰ ਵਲੋਂ ਰੱਖੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਜਿਸ ’ਤੇ ਹਾਜ਼ਰੀਨ ਨੇ ਸਹਿਮਤੀ ਪ੍ਰਗਟਾਅ ਦਿੱਤੀ ਹੈ। ਜਰਨੈਲ ਸਿੰਘ ਨੇ ਆਪਣੀ ਪਤਨੀ ਤੇ ਨੂੰਹ ਨੂੰ ਅਪੀਲ ਕੀਤੀ ਹੈ ਕਿ ਉਹ ਧਰਨੇ ’ਚੋਂ ਘਰ ਵਾਪਸ ਆ ਜਾਣ ਤਾਂ ਕਿ ਮਰਿਆਦਾ ਅਨੁਸਾਰ ਆਪਣੇ ਪੁੱਤਰ ਦਾ ਸਸਕਾਰ ਕੀਤਾ ਜਾ ਸਕੇ। ਇਹ ਵੀ ਪਤਾ ਲੱਗਾ ਹੈ ਕਿ ਜੇਕਰ ਉਹ ਵਾਪਸ ਨਾ ਆਈਆਂ ਤਾਂ ਪਿਤਾ ਭਲਕੇ 31 ਅਕਤੂਬਰ ਨੂੰ ਖੁਦ ਸਸਕਾਰ ਕਰ ਸਕਦਾ ਹੈ।
ਮਾਨਸਾ ਦੇ ਦਲਜੀਤ ਸਿੰਘ ਭੰਮੇ ਕਲਾਂ ਦੇ ਪਿਤਾ ਸਸਕਾਰ ਕਰਨ ਲਈ ਸਹਿਮਤ
ਮਾਨਸਾ, 30 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਦਲਜੀਤ ਸਿੰਘ ਦਾ ਪਿਤਾ ਜਰਨੈਲ ਸਿੰਘ ਵਾਸੀ ਭੰਮੇ ਕਲਾਂ ਸਸਕਾਰ ਲਈ ਸਹਿਮਤ ਹੋ ਗਿਆ ਹੈ ਜਦਕਿ ਪਤਨੀ ਤੇ ਮਾਤਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਇਨਸਾਫ ਲਈ ਲਗਾਏ ਧਰਨੇ ’ਚ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਲੰਘੀ 27 ਅਕਤੂਬਰ ਨੂੰ ਦਲਜੀਤ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ ਸੀ। ਲੋਕਾਂ ਨੇ ਪਹਿਲਾਂ ਉਸ ਦੀ ਮ੍ਰਿਤਕ ਦੇਹ ਪਿੰਡ ’ਚ ਹੀ ਸਿਰਸਾ-ਬਰਨਾਲਾ ਮੁੱਖ ਸੜਕ ’ਤੇ ਰੱਖ ਦਿੱਤੀ ਸੀ ਤੇ ਬਾਅਦ ’ਚ ਮਾਨਸਾ ...
ਅਜੀਤ ਡੈਸਕ
31-10-2026