ਨਵੀਂ ਦਿੱਲੀ, 30 ਅਕਤੂਬਰ (ਉਪਮਾ ਡਾਗਾ ਪਾਰਥ)- ਮੀਂਹ ਕਾਰਨ ਕਾਂਗਰਸ ਦੀ ਅਗਵਾਈ ਹੇਠ ‘ਇੰਡੀਆ’ ਗੱਠਜੋੜ ਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ 30 ਅਕਤੂਬਰ ਨੂੰ ਹੋਣ ਵਾਲਾ ‘ਜਨਤਕ ਮਹਾਂਦੋਸ਼’ ਪ੍ਰੋਗਰਾਮ 1 ਦਿਨ ਲਈ ਅੱਗੇ ਪਾ ਦਿੱਤਾ ਹੈ। ਰਾਹੁਲ ਗਾਂਧੀ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਪ੍ਰੈੱਸ ਕਾਨਫ਼ਰੰਸ ਕਰਦਿਆਂ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਇਹ ਪ੍ਰੋਗਰਾਮ ਸਨਿਚਰਵਾਰ ਨੂੰ ਹੋਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀ ’ਚ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਬਜ਼ੁਰਗ ਸੰਸਦ ਮੈਂਬਰਾਂ ਨੂੰ ਆਉਣ ’ਚ ਦਿੱਕਤ ਹੋਣੀ ਸੀ, ਇਸ ਲਈ ਹੁਣ ਇਹ ਪ੍ਰੋਗਰਾਮ ਭਲਕੇ 31 ਅਕਤੂਬਰ ਨੂੰ ਹੋਵੇਗਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ 1 ਨਵੰਬਰ ਦੀ ਰੈਲੀ ’ਚ ਲੋਕਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਰਾਮਲੀਲ੍ਹਾ ਮੈਦਾਨ ’ਚ ਸਾਡੀ ਰੈਲੀ ’ਚ ਕੋਈ ਵੀ ਸ਼ਾਮਿਲ ਹੋ ਸਕਦਾ ਹੈ। ਭਾਵੇਂ ਤੁਸੀਂ ਸਿਆਸਤ ਨਾਲ ਜੁੜੇ ਹੋ ਜਾਂ ਨਹੀਂ। ਭਾਵੇਂ ਤੁਸੀਂ ਕਾਰੋਬਾਰੀ ਹੋ ਜਾਂ ਨੌਕਰੀ ਕਰਦੇ ਹੋ, ਸਭ ਇਸ ਰੈਲੀ ’ਚ ਸ਼ਾਮਿਲ ਹੋ ਸਕਦੇ ਹਨ। ਇਹ ਇਕ ਵਿਰੋਧ ਪ੍ਰਦਰਸ਼ਨ ਹੈ। ਸਭ ਇਸ ’ਚ ਸ਼ਾਮਿਲ ਹੋ ਸਕਦੇ ਹਨ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜੋ ਲੋਕ ਆ ਰਹੇ ਹਨ, ਉਨ੍ਹਾਂ ਨੂੰ ਰੋਕਿਆ ਜਾਏ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ ਤੇ ਤੇਲੰਗਾਨਾ ਸਮੇਤ ਸਾਰੇ ਰਾਜਾਂ ’ਚੋਂ ਵੱਡੀ ਤਦਾਦ ’ਚ ਕਾਂਗਰਸ ਕਾਰਜਕਰਤਾ ਦਿੱਲੀ ਆਉਣਾ ਚਾਹੁੰਦੇ ਹਨ, ਉਨ੍ਹਾਂ ਦੇ ਨਾਲ ਆਮ ਲੋਕ ਵੀ ਦਿੱਲੀ ਆਉਣਾ ਚਾਹੀਦੇ ਹਨ, ਪਰ ਹੁਣ ਤੋਂ ਹੀ ਸਾਰਿਆਂ ਨੂੰ ਰੋਕਿਆ ਜਾ ਰਿਹਾ ਹੈ।
ਸੀ.ਟੀ.ਆਈ. ਨੇ ਹੁਣ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ
ਇਸ ਦੌਰਾਨ ਕਾਰੋਬਾਰੀਆਂ ਦੀ ਸੰਸਥਾ ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਨੇ ਸ਼ੁੱਕਰਵਾਰ ਨੂੰ ਕਾਂਗਰਸੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੂੰ ਵੀ ਚਿੱਠੀ ਲਿਖ ਕੇ 1 ਨਵੰਬਰ ਨੂੰ ਪ੍ਰਸਤਾਵਿਤ ਰੈਲੀ ਰੱਦ ਕਰਨ ਦੀ ਅਪੀਲ ਕੀਤੀ ਹੈ। ਸੀ.ਟੀ.ਆਈ. ਦੇ ਚੇਅਰਮੈਨ ਬ੍ਰਜੇਸ਼ ਗੋਇਲ ਨੇ ਕਿਹਾ ਕਿ ਅਸੀਂ ਰੈਲੀ ਦਾ ਵਿਰੋਧ ਨਹੀਂ ਕਰ ਰਹੇ, ਸਗੋਂ ਦੀਵਾਲੀ ਦੇ ਸੀਜ਼ਨ ’ਚ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਬੇਨਤੀ ਕਰ ਰਹੇ ਹਾਂ।
ਪ੍ਰਿਅੰਕਾ ਨੇ ਲਿਆ ਤਿਆਰੀਆਂ ਦਾ ਜਾਇਜ਼ਾ
1 ਨਵੰਬਰ ਨੂੰ ਹੋਣ ਵਾਲੀ ਰੈਲੀ ਦੇ ਪ੍ਰਬੰਧਨ ਦਾ ਜ਼ਿੰਮਾ ਕਾਂਗਰਸ ਮਹਾਂਸਕੱਤਰ ਪ੍ਰਿਅੰਕਾ ਗਾਂਧੀ ਦੇ ਜ਼ਿੰਮੇ ਹੈ। ਪ੍ਰਿਅੰਕਾ ਗਾਂਧੀ ਸ਼ੁੱਕਰਵਾਰ ਨੂੰ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰਾਮਲੀਲ੍ਹਾ ਮੈਦਾਨ ਪਹੁੰਚੀ। ਜ਼ਿਕਰਯੋਗ ਹੈ ਕਿ ਇਸ ਰੈਲੀ ’ਚ ਤਕਰੀਬਨ 10 ਲੱਖ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਮੀਂਹ ਕਾਰਨ ‘ਇੰਡੀਆ’ ਗੱਠਜੋੜ ਦਾ ‘ਜਨਤਕ ਮਹਾਂਦੋਸ਼’ ਪ੍ਰੋਗਰਾਮ ਅੱਜ ਤੱਕ ਲਈ ਮੁਲਤਵੀ 1 ਨਵੰਬਰ ਦੀ ਰੈਲੀ ’ਚ ਕੋਈ ਵੀ ਸ਼ਾਮਿਲ ਹੋ ਸਕਦਾ ਹੈ-ਰਾਹੁਲ ਗਾਂਧੀ
ਨਵੀਂ ਦਿੱਲੀ, 30 ਅਕਤੂਬਰ (ਉਪਮਾ ਡਾਗਾ ਪਾਰਥ)- ਮੀਂਹ ਕਾਰਨ ਕਾਂਗਰਸ ਦੀ ਅਗਵਾਈ ਹੇਠ ‘ਇੰਡੀਆ’ ਗੱਠਜੋੜ ਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ 30 ਅਕਤੂਬਰ ਨੂੰ ਹੋਣ ਵਾਲਾ ‘ਜਨਤਕ ਮਹਾਂਦੋਸ਼’ ਪ੍ਰੋਗਰਾਮ 1 ਦਿਨ ਲਈ ਅੱਗੇ ਪਾ ਦਿੱਤਾ ਹੈ। ਰਾਹੁਲ ਗਾਂਧੀ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਪ੍ਰੈੱਸ ਕਾਨਫ਼ਰੰਸ ਕਰਦਿਆਂ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਇਹ ਪ੍ਰੋਗਰਾਮ ਸਨਿਚਰਵਾਰ ਨੂੰ ਹੋਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀ ’ਚ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਬਜ਼ੁਰਗ ਸੰਸਦ ..
ਅਜੀਤ ਡੈਸਕ
31-10-2026